
ਦੁੱਖਭੰਜਨ ਰੰਧਾਵਾ
0351920036369
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਮੇਰੇ ਪਿੱਛੋਂ ਤੂੰ,
ਹੌਕਾ-ਹੌਕਾ ਹੋਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਯਾਦ ਰੱਖੀਂ ਦਿਲ ਦਾ,
ਸਕੂਨ ਤੇਰੇ ਨਾਲ ਸੀ |
ਮੇਰੀ ਖੁਸੀ਼ ਮੇਰਾ ਤੇ,
ਜਨੂੰਨ ਤੇਰੇ ਨਾਲ ਸੀ |
ਮੇਰੀ ਖੇਹ ਜਿਹੜੀ ਹੋਵੇਗੀ,
ਉਡਾਉਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਯਾਦ ਰੱਖੀਂ ਤੇਰੇ ਤੋਂ,
ਬਗੈਰ ਕੋਈ ਨਈ ਸੀ |
ਨੀ ਮੈਂ ਕਿੱਥੇ ਵੱਸਦਾ ਮੇਰਾ,
ਸ਼ਹਿਰ ਕੋਈ ਨਈ ਸੀ |
ਨੀ ਮੁਕੱਦਰਾਂ ਦੀਆਂ ਲਕੀਰਾਂ,
ਮਿਟਾਉਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਮੈਂ ਵੇਚ-ਵੇਚ ਹਾਸੇ,
ਰੋਣੇ ਮੁੱਲ ਲੈ ਲਏ |
ਨੀ ਮੇਰੇ ਹਿੱਸੇ ਆ ਗਏ,
ਕੰਡੇ ਤੇ ਤੂੰ ਫੁੱਲ ਲੈ ਲਏ |
ਤੈਨੂੰ ਚਾਹਿਆ ਸੀ ਜਿ਼ੰਨਾਂ,
ਮੈਨੂੰ ਚਾਹੁਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਮੇਰਾ ਲਿਖਿਆ ਦਈਂ,
ਸਾੜ ਮੈਨੂੰ ਲੋੜ ਨਈਓ ਹੁਣ |
ਨੀ ਭਾਵੇਂ ਸੂਲੀ ਦੇਵੀਂ ਚਾੜ,
ਮੈਨੂੰ ਲੋੜ ਨਈਓ ਹੁਣ |
ਮਹਿਲ ਜੋ ਸੀ ਬਣਿਆ,
ਤੂੰ ਢਾਉਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਨੀ ਮੈਂ ਸੀ ਬੁਰਾ ਹਾਏ,
ਸੀ ਮੇਰੇ ਸਾਹ ਵੀ ਨਿਕੰਮੇ |
ਤੂੰ ਸਦਾ ਮਾਣਦੀ ਰਈਂ ਸੁੱਖ,
ਸੀ ਮੇਰੇ ਚਾਅ ਵੀ ਨਿਕੰਮੇ |
ਜਿੱਦਾਂ ਮੈਂ ਸੀ ਪਛਤਾਇਆ,
ਤੂੰ ਵੀ ਪਛਤਾਉਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |
ਤੇਰੀ ਦੀਦ ਵੀ ਜੁੜੀ,
ਨਾ ਮੇਰੇ ਲੇਖ ਵੇਖ ਮਾੜੇ |
ਤੇਰੀ ਇੱਕ ਬੇਰੁਖੀ ਨੇ,
ਦੁੱਖਭੰਜਨ ਜਏ ਸਾੜੇ |
ਮੇਰੇ ਸਾਹਾਂ ਨਾਲੋਂ ਸਾਹਾਂ,
ਨੂੰ ਖਿੰਡਾਉਣ ਆ ਜਾਵੀਂ |
ਮੇਰੇ ਮੋਏ ਉੱਤੇ ਚਾਦਰਾਂ,
ਚੜਾਉਣ ਆ ਜਾਵੀਂ |