ਅਸ਼ੋਕ ਵਰਮਾ

ਅਸੀਂ ਸਾਰੇ ਆਪਣੀ ਆਪਣੀ ਪਹਿਲ ਅਧਾਰ ਤੇ ਆਪਣੀ ਪ੍ਰਗਤੀ ਦੇ ਲਈ ਨਵਾਂ ਸਾਲ ਪ੍ਰਣ ਕਰਦੇ ਹਾਂ। ਕੁੱਝ ਲੋਕ ਪ੍ਰਤੀ ਦਿਨ ਯੋਗਾ ,ਕੁੱਝ ਜਿਆਦਾ ਮਿਹਨਤ ਦਾ ਕੁਝ ਸਵੇਰੇ ਜਲਦੀ ਉੱਠਣ ਦਾ ਜਦੋਂ ਕਿ ਕੁੱਝ ਸ਼ਰਾਬ,ਸਿਗਰਟ ਛੱਡਣ ਦਾ ਇਹਨਾਂ ਸਾਰੀਆਂ ਨਾਲ ਅਸੀਂ ਅਧਿਆਤਮਕ ਪ੍ਰਗਤੀ ਦਾ ਪ੍ਰਣ ਕਰਨਾ ਚਾਹੀਦਾ ਹੈ। ਇੱਕ ਚੰਗਾ ਨੇਕ ਪਵਿੱਤਰ ਅਤੇ ਸਦਾਚਾਰੀ ਇਨਸਾਨ ਬਣਨ ਦੇ ਲਈ ਯਤਨ ਕਰਨਾ ਚਾਹੀਦਾ ਹੈ।ਇਕ ਚੰਗਾ ਨੇਕ ਵਿਅਕਤੀ ਬਣਨ ਦੇ ਲਈ ਸਾਨੂੰ ਬਾਹਰੀ ਦੁਨੀਆ ਦੇ ਵਿਚ ਨਹੀਂ ਬਲਕਿ ਆਪਣੇ ਅੰਦਰ ਕੰਮ ਕਰਨਾ ਚਾਹੀਦਾ ਹੈ। ਆਪਣੀ ਸੋਚ ਤੇ ਸਮਝ ਨੂੰ ਨਿਖਾਰਨਾ ਚਾਹੀਦਾ ਹੈ।ਅਸੀਂ ਲੋਕ ਦੁਨੀਆਂ ਨੂੰ ਇਕ ਦਿ੍ਰਸ਼ਟੀਕੋਣ ਨਾਲ ਦੇਖਦੇ ਹਾਂ।ਜਿਵੇਂ ਜਿਵੇਂ ਸਾਡੀ ਸਮਝ ਹੋਵੇ ਓਵੇਂ ਓਵੇਂ ਸੰਸਕਾਰ ਹੋਣ।ਜਿਵੇਂ ਜਿਵੇਂ ਸਾਡੀ ਜਿੰਦਗੀ ਵਿੱਚ ਕੁਝ ਬੀਤਿਆ ਹੋਵੇ ਓਦਾਂ ਹੀ ਸਾਡੀ ਸੋਚ ਬਣਨੀ ਸ਼ੁਰੂ ਹੋ ਜਾਂਦੀ ਹੈ। ਤਾਂ ਉਸ ਕਿਸਮ ਨਾਲ ਅਸੀਂ ਸੋਚਣਾ ਤੇ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਸੀਂ ਪਰਮਾਤਮਾ ਕੋਲ ਅਰਦਾਸ ਕਰੀਏ ਕਿ ਜੀ ਸਾਡਾ ਦਿ੍ਰਸ਼ਟੀਕੋਣ ਹੈ । ਉਹ ਖੁੱਲ੍ਹੇ ਤਾਂ ਕਿ ਅਸੀਂ ਸਭ ਨੂੰ ਇੱਕ ਹੀ ਨਜ਼ਰ ਨਾਲ ਦੇਖ ਸਕੀਏ।ਇਹ ਹੋਵੇਗਾ ਕਿਵੇਂ ਜਦੋਂ ਇਨਸਾਨ ਭਜਨ ਅਭਿਆਸ ਕਰਦਾ ਹੈ ਤੇ ਪਰਮਾਤਮਾ ਦੇ ਦੋ ਜਾਤੀ ਰੂਪ ਹਨ ਜੋਤੀ ਤੇ ਸਰੂਤੀ ਤੇ ਉਸਦਾ ਸਾਨੂੰ ਅਨੁਭਵ ਹੁੰਦਾ ਹੈ।ਜਿਵੇਂ ਹੀ ਉਸਦਾ ਅਨੁਭਵ ਹੁੰਦਾ ਹੈ ਤਾ ਫਿਰ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਜੀ ਪਰਮਾਤਮਾ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ ਉਹ ਹੀ ਦੂਸਰੇ ਮਨੁੱਖਾਂ ਵਿੱਚ ਜਾਨਵਰਾਂ ਵਿਚ ਅਤੇ ਪੇੜ ਪੌਦਿਆਂ ਵਿਚ ਵੀ ਹੈ ਤਾਂ ਹੀ ਅਸੀਂ ਸਾਰਿਆਂ ਨੂੰ ਆਪਣਾ ਸਮਝਣ ਲੱਗਾਂਗੇ।ਸਾਡੀ ਸਵੇਂਦਨਸ਼ੀਲਤਾ ਹੋਰਾਂ ਦੇ ਲਈ ਵਧ ਜਾਵੇਗੀ।ਸਾਡੀ ਸੋਚ ਅਤੇ ਸਮਝ ਸਹੀ ਮਾਇਨੇ ਵਿਚ ਵਧ ਜਾਵੇਗੀ । ਜਿਸਦੀ ਸਮਝ ਸਹੀ ਹੋਵੇਗੀ ਉਸਦੇ ਵਿਚਾਰ ਸਹੀ ਹੋਣਗੇ । ਜਿਸਦੇ ਵਿਚਾਰ ਸਹੀ ਹੋਣਗੇ ਉਸਦੇ ਬੋਲ ਸਹੀ ਹੋਣਗੇ । ਜਿਸਦੇ ਬੋਲ ਸਹੀ ਹੋਣਗੇ ਉਸਦੇ ਕੰਮ ਸਹੀ ਹੋਣਗੇ ਤਾਂ ਹੀ ਸਹੀ ਸਮਝ ਹੋਣਾ ਬਹੁਤ ਜਰੂਰੀ ਹੈ ਤੇ ਇਸ ਨਵੇਂ ਸਾਲ ਵਿਚ ਸਾਨੂੰ ਆਪਣੀ ਪੂਰੀ ਤਰੱਕੀ ਦੇ ਲਈ ਅਧਿਆਤਮਿਕ ਪ੍ਰਣ ਵੀ ਕਰਨਾ ਚਾਹੀਦਾ ਹੈ ਕਿ ਅਸੀਂ ਰੋਜ ਭਜਨ ਅਭਿਆਸ ਵਿਚ ਸਮਾਂ ਦੇਈਏ ਤਾਂਕਿ ਸਾਡੀ ਸੋਚ ਤੇ ਸਮਝ ਵਿਕਸਤ ਹੋ ਸਕੇ ਜਿਸ ਨਾਲ ਸਾਨੂੰ ਇਕ ਚੰਗਾ ਨੇਕ ਪਵਿੱਤਰ ਅਤੇ ਸਦਾਚਾਰੀ ਇਨਸਾਨ ਬਣਨ ਵਿਚ ਮਦਦ ਮਿਲੇ ।