3.4 C
United Kingdom
Sunday, March 8, 2026

More

    ਫਲੋਰਿਡਾ ਵਿੱਚ ਸਾਹਮਣੇ ਆਇਆ ਕੋਰੋਨਾਂ ਵਾਇਰਸ ਦੇ ਨਵੇਂ ਰੂਪ ਦਾ ਤੀਜਾ ਮਾਮਲਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 1ਜਨਵਰੀ 2021
    ਕੋਰੋਨਾਂ ਵਾਇਰਸ ਦਾ ਇੱਕ ਨਵਾ ਰੂਪ ਜੋ ਕਿ ਸਿਹਤ ਮਾਹਿਰਾਂ ਅਨੁਸਾਰ ਜ਼ਿਆਦਾ ਤੇਜੀ ਨਾਲ ਲੋਕਾਂ ਵਿੱਚ ਫੈਲਦਾ ਹੈ, ਸਭ ਤੋਂ ਪਹਿਲਾਂ ਯੂਕੇ ਵਿੱਚ ਸਾਹਮਣੇ ਆਇਆ ਸੀ।ਸੰਯੁਕਤ ਰਾਜ ਵਿੱਚ ਵੀ ਇਸ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ ।ਇਸ ਕੋਰੋਨਾਂ ਵਾਇਰਸ ਸਟ੍ਰੇਨ ਦੇ ਤੀਜੇ ਮਾਮਲੇ ਦੀ ਅਮਰੀਕੀ ਸੂਬੇ ਫਲੋਰਿਡਾ ਦੇ ਸਿਹਤ ਵਿਭਾਗ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ।ਇਸ ਸੰਬੰਧੀ
    ਫਲੋਰਿਡਾ ਦੇ ਸਿਹਤ ਵਿਭਾਗ ਨੇ ਟਵਿੱਟਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਵਿਡ -19 ਵੇਰੀਐਂਟ ਫਲੋਰਿਡਾ ਦੀ ਮਾਰਟਿਨ ਕਾਉਂਟੀ ਦੇ ਇੱਕ 20 ਸਾਲਾਂ ਆਦਮੀ ਵਿੱਚ ਮਿਲਿਆ ਹੈ, ਜਿਸਦੀ ਜਾਂਚ ਤੋਂ ਪਹਿਲਾਂ ਕੋਈ ਯਾਤਰਾ ਦੀ ਹਿਸਟਰੀ ਨਹੀਂ ਸੀ।ਫਲੋਰਿਡਾ ਵਿੱਚ ਇਹ ਇਸ ਕਿਸਮ ਦੇ ਵਾਇਰਸ ਦਾ ਤੀਜਾ ਮਾਮਲਾ ਹੈ ਜਦਕਿ ਇਸ ਵਾਇਰਸ ਪਰਿਵਰਤਨ ਦੇ ਦੋ ਹੋਰ ਮਾਮਲੇ ਇਸ ਹਫਤੇ ਦੇ ਸ਼ੁਰੂ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਕੋਲੋਰਾਡੋ ਅਤੇ ਕੈਲੀਫੋਰਨੀਆ ਵਿੱਚ ਸਾਹਮਣੇ ਆਏ ਸਨ। ਇਸ ਵਾਇਰਸ ਦੇ ਬਾਰੇ ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਚੇਤਾਵਨੀ ਦਿੱਤੀ ਸੀ ਕਿ ਕੋਰੋਨਾਂ ਵਾਇਰਸ ਦਾ ਨਵਾਂ ਰੂਪ ਪਿਛਲੇ ਵਾਇਰਸ ਨਾਲੋਂ 70 ਪ੍ਰਤੀਸ਼ਤ ਵਧੇਰੇ ਫੈਲਣ ਵਾਲਾ ਹੋ ਸਕਦਾ ਹੈ ਜਦਕਿ ਡਾ. ਐਂਥਨੀ ਫੌਸ਼ੀ ਨੇ ਵੀ ਇਸ ਸਟ੍ਰੇਨ ਦੀ ਦੂਜੇ ਰਾਜਾਂ ਵਿੱਚ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!