6.9 C
United Kingdom
Sunday, April 20, 2025

More

    ਕਿਸਾਨੀ ਸੰਘਰਸ਼ ਦੀ ਹਮਾਇਤ ‘ਚ ਬਲਜੀਤ ਕੌਰ ਵੱਲੋਂ 15,000 ਫੁੱਟ ਤੋਂ ਹਵਾਈ ਛਲਾਂਗ ਰਾਹੀਂ ਰੋਸ ਦਰਜ਼

    (ਹਰਜੀਤ ਲਸਾੜਾ, ਬ੍ਰਿਸਬੇਨ 1 ਜਨਵਰੀ) ਭਾਰਤ ਵਿਚ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਅਤੇ ਕੇਂਦਰ ਦੇ ਅੜੀਅਲ ਵਤੀਰੇ ਦੇ ਚੱਲਦਿਆਂ ਕਿਸਾਨੀ ਸੰਘਰਸ਼ ਦੀ ਹਿਮਾਇਤ ‘ਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁੜਕਾ ਕਲਾਂ ਦੀ ਜੰਮਪਲ ਬਲਜੀਤ ਕੌਰ ਅਤੇ ਸੂਬਾ ਵਿਕਟੋਰੀਆ ਦੇ ਸ਼ਹਿਰ ਮੈਲਬਾਰਨ ਵਿਖੇ ਅੰਤਰਰਾਸ਼ਟਰੀ ਵਿਦਿਆਰਥਣ ਬਲਜੀਤ ਕੌਰ ਨੇ ਕਿਸਾਨੀ ਦੇ ਹੱਕ ਚ ਨਾਅਰੇ ਲਿਖੇ ਹੋਏ ਵਿਸ਼ੇਸ਼ ਵਸਤਰ ਪਹਿਨ ਕੇ ਸੇਂਟ ਕਿਲਡਾ ਨੇੜੇ 15,000 ਫੁੱਟ ਤੋਂ ਹਵਾਈ ਛਲਾਂਗ ਲਗਾਕੇ ਅਨੋਖੇ ਢੰਗ ਨਾਲ ਆਪਣਾ ਰੋਸ ਦਰਜ਼ ਕਰਕੇ ਸਮੁੱਚੇ ਵਿਸ਼ਵ ਦਾ ਧਿਆਨ ਮਜ਼ੂਦਾ ਕਿਸਾਨ ਤ੍ਰਾਸਦੀ ਵੱਲ ਖਿੱਚਿਆ ਹੈ। ਬਲਜੀਤ ਕੌਰ 2017 ਵਿੱਚ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟਰੇਲੀਆ ਸਮਾਜਿਕ ਕਾਰਜਾਂ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ। ਬਲਜੀਤ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਵਿਚ ਉਸਦੇ ਪਰਿਵਾਰ ਦੀ ਸਲਾਨਾ ਆਮਦਨੀ ਖੇਤ ਉਤਪਾਦਾਂ ਜਿਵੇਂ ਕਣਕ ਅਤੇ ਚੌਲਾਂ ‘ਤੇ ਨਿਰਭਰ ਕਰਦੀ ਹੈ। ਉਸਨੇ ਬਚਪਨ ਤੋਂ ਪਰਿਵਾਰ ਦੇ ਜੀਆਂ ਨੂੰ ਆਪਣੀਆਂ ਜ਼ਮੀਨਾਂ ‘ਚ ਮਿਹਨਤਾਂ ਕਰਦੇ ਦੇਖਿਆ ਹੈ ਅਤੇ ਇਹਨਾਂ ਖੇਤਾਂ ਦੀ ਕਮਾਈ ਦੇ ਰਿਜ਼ਕ ਨੇ ਹੀ ਸਾਡੀ ਪੀੜ੍ਹੀ ਨੂੰ ਬੁਲੰਦੀਆਂ ਬਖਸ਼ੀਆਂ ਹਨ। ਉਸ ਅਨੁਸਾਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਵੇਚਣ ਜਾ ਰਹੀ ਹੈ ਜੋ ਮੰਦਭਾਗਾ, ਗੈਰ-ਜਮਹੂਰੀ ਵਰਤਾਰਾ ਹੈ ਅਤੇ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਬਲਜੀਤ ਨੇ ਹਵਾ ‘ਚ ਪ੍ਰਦਰਸ਼ਨ ਦੌਰਾਨ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਸ਼ਬਦਾਵਲੀ ਵਾਲੇ ਵਿਸ਼ੇਸ਼ ਕੱਪੜਿਆਂ ਦੀ ਵਰਤੋਂ ਕੀਤੀ। ਬਲਜੀਤ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਧਰਤੀ ‘ਤੇ ਹੁੰਦੇ ਹੋਏ ਵੀ ਆਪਣੇ ਇਰਾਦੇ ਬਾਬਤ ਪੂਰੀ ਦ੍ਰਿੜ੍ਹ ਸੀ ਅਤੇ ਇਸ ਇਤਿਹਾਸਕ ਕਿਸਾਨ ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਪਾਉਂਣਾ ਚਾਹੁੰਦੀ ਸੀ। ਬਲਜੀਤ ਨੇ ਹੋਰ ਦੱਸਿਆ ਕਿ ਸਥਾਨਕ ਭਾਈਚਾਰੇ ਵੱਲੋਂ ਮਿਲੀ ਵਿੱਤੀ ਸਹਾਇਤਾ ਅਤੇ ਹੌਸਲਾ ਅਫਜਾਈ ਸਦਕਾ ਹੀ ਉਹ ਇਸ ਨਿਵੇਕਲੇ ਰੋਸ ਨੂੰ ਦਰਜ਼ ਕਰਵਾ ਸਕੀ ਹੈ ਅਤੇ ਅਸਮਾਨ ਵਿੱਚ ਉਸਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਵੀ ਲਗਾਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!