
ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 28 ਦਸੰਬਰ, 2020:-ਬੀਤੇ ਬੁੱਧਵਾਰ ਦੀ ਰਾਤ ਨੂੰ ਵਾਟਲ ਡਾਊਨਜ਼ ਇਲਾਕੇ ਦੇ ਗਲਿਨਰੌਸ ਡ੍ਰਾਈਵ ਉਤੇ ਸ. ਹਰਨੇਕ ਸਿੰਘ (ਰੇਡੀਓ ਹੋਸਟ) ਦੇ ਉਤੇ ਹੋਏ ਹਮਲੇ ਸਬੰਧੀ ਬੜੇ ਲੋਕ ਇਹ ਪੁੱਛ ਰਹੇ ਹਨ ਕਿ ਕੋਈ ਗਿ੍ਰਫਤਾਰੀ ਹੋਈ ਹੈ ਕਿ ਨਹੀਂ? ਇਸ ਸਬੰਧੀ ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਹੈ ਕਿ ਅਜੇ ਕੋਈ ਅੱਪਡੇਟ ਨਹੀਂ ਹੈ, ਜਾਂਚ-ਪੜ੍ਹਤਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਬਹੁਤ ਜਿਆਦਾ ਰੁਚੀ ਵਿਖਾਈ ਜਾ ਰਹੀ ਹੈ, ਪੁਲਿਸ ਇਸ ਸਬੰਧੀ ਮੀਡੀਆ ਰਿਲੀਜ਼ ਰਾਹੀਂ ਜਾਣਕਾਰੀ ਦੇਵੇਗੀ। ਵਰਨਣਯੋਗ ਹੈ ਕਿ ਸ. ਹਰਨੇਕ ਸਿੰਘ ਇਸ ਵੇਲੇ ਮਿਡਲਮੋਰ ਹਸਪਤਾਲ ਦੇ ਵਿਚ ਇਲਾਜ ਅਧੀਨ ਹਨ। ਪੁਲਿਸ ਨੇ ਕਿਸੇ ਸੀ.ਸੀ.ਟੀ.ਵੀ. ਦੀ ਫੁਟੇਜ਼ ਦੇਣ ਤੋਂ ਵੀ ਅਜੇ ਗੁਰੇਜ਼ ਕੀਤਾ ਹੈ। ਸ. ਹਰਨੇਕ ਸਿੰਘ ਦੇ ਸੁਪਰੋਟਰਾਂ ਵੱਲੋਂ ਜਲਦੀ ਹੀ ਇਕ ਵੀਡੀਓ ਰਾਹੀਂ ਹਮਲੇ ਬਾਰੇ ਦੱਸੇ ਜਾਣ ਦੀ ਗੱਲ ਸ਼ੋਸਲ ਮੀਡੀਏ ਉਤੇ ਕੀਤੀ ਜਾ ਰਹੀ ਹੈ।