ਆਇਰਲੈਂਡ, (ਰਿੰਪੀ ਪੰਜਾਬੀ)-
ਡਬਲਿਨ ਦੇ ਗੁਰ ਸਿੱਖ ਨੌਜਵਾਨਾਂ ਨੇ ਵੱਖਰੀ ਮਿਸਾਲ ਪੇਸ਼ ਕਰਦਿਆ ਸਿਹਤ ਕਾਮਿਆਂ ਅਤੇ ਪੁਲਿਸ ਵਿੱਚ ਕੰਮ ਕਰਦੇ ਲੋਕਾਂ ਲਈ 17 ਦਿਨਾਂ ਤੋਂ ਬਿਨਾ ਨਾਗਾ ਗੁਰੂ ਘਰ ਸ੍ਰੀ ਗੁਰੂ ਨਾਨਕ ਦਰਬਾਰ ਡਬਲੀਨ ਵੱਲੋ ਲੰਗਰ ਤਿਆਰ ਕਰਕੇ ਉਨ੍ਹਾਂ ਦੇ ਕੰਮ ਸਥਾਨਾਂ ‘ਤੇ ਪਹੁੰਚਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਹਨ।
Hospitals served:
- Beaumont
- James Connolly
- Mater
- Rotunda
- St. James’s
- St. Vincent’s
- Temple Street
Garda Stations served:

- Blackrock
- Donnybrook
- Irishtown
- Lucan
- Malahide
- Pearse Street
- Ronanstown
- Swords

ਗੁਰੂ ਸਾਹਿਬਾਨਾਂ ਵਲੋਂ ਦਰਸਾਏ ਲੰਗਰ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਣਾਉਂਦਿਆ ਡਬਲਿਨ ਦੇ ਸੇਵਾਦਾਰਾਂ ਵਲੋਂ ਮਹਾਂਮਾਰੀ ਦੇ ਦੌਰ ਵਿਚ ਸਿਹਤ ਕਾਮਿਆਂ ਦੀ ਭੁੱਖ-ਤੇਹ ਦਾ ਖਿਆਲ ਰੱਖਣਾ ਭਾਈ ਘਨੱਈਆ ਜੀ ਦੇ ਵਾਰਿਸ ਹੋਣ ਦਾ ਸੁਨੇਹਾ ਦੇ ਰਿਹਾ ਹੈ। ਡਬਲਿਨ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨਾਂ ਵਲੋਂ ਹਰ ਰੋਜ਼ 500 ਲੋਕਾਂ ਦਾ ਲੰਗਰ ਬਣਾਉਣ ਦੀ ਸੇਵਾ 15 ਦਿਨਾਂ ਹਰ ਰੋਜ਼ ਜਾਂਦੀ ਹੈ। ਮਾਨਵਤਾ ਦੀ ਸੇਵਾ ‘ਚ ਜੁੱਟੇ ਸਿਹਤ ਕਾਮਿਆਂ ਦੇ ਮੂੰਹ ਦੀ ਬੁਰਕੀ ਬਣਦੇ ਹਨ । ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਰ ਰੋਜ਼ ਵੱਖ-ਵੱਖ ਹਸਪਤਾਲਾਂ ਵਿਖੇ ਲੰਗਰ ਪਹੁੰਚਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪੁਲਿਸ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਲੰਗਰ ਪਹੁੰਚਾਈਆ ਜਾਂਦਾ ਹੈ।

ਇਨ੍ਹਾਂ ਸੇਵਾਦਾਰ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਰੰਟਲਾਈਨ ਕਾਮੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਾਨਵਤਾ ਦੀ ਸੇਵਾ ਵਿਚ ਰੁੱਝੇ ਹੋਏ ਹਨ। ਸਾਡਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ, ਭਾਈ ਘਨਈਆ ਜੀ ਦੀ ਸਿੱਖਿਆ ‘ਤੇ ਚੱਲਦਿਆਂ ਕੋਰੋਨਾ ਵਾਇਰਸ ਖਿਲਾਫ਼ ਜੰਗ ਲੜ ਰਹੇ ਜੁਝਾਰੂ ਸਿਹਤ ਕਾਮਿਆਂ ਦੇ ਖਾਣ-ਪੀਣ ਦੀ ਚਿੰਤਾ ਦੂਰ ਕਰੀਏ। ਇਨਾ ਵਿੱਚ ਗੁਰਜੀਤ ਭੁੱਲਰ,ਰਵਿੰਦਰ ਸਿੰਘ,ਮੁੱਖ ਸੇਵਾਦਾਰ ਭਾਈ ਜਸਵੀਰ ਸਿੰਘ ,ਗੁਰਬੱਚਨ ਸਿੰਘ ਜੱਡਾ,ਜੰਸਕਰਨ ਸਿੰਘ ,ਕਰਨ ਸਿੰਘ,ਅਮਰਿੰਦਰ ਸਿੰਘ ਇਹ ਸੇਵਾ ਨਿੰਭਾ ਰਹੇ ਹਨ ।

ਆਇਰਲੈਂਡ ਦੇ ਗੁਰੂ ਘਰ ਸ੍ਰੀ ਨਾਨਕ ਦਰਬਾਰ ਦੇ ਇਨ੍ਹਾਂ ਨੌਜਵਾਨਾਂ ਦੇ ਕਾਰਜਾਂ ਦੀ ਦੇਸ਼-ਵਿਦੇਸ਼ ਵਿਚ ਚਰਚਾ ਹੋ ਰਹੀ ਹੈ। ਆਇਰਸ਼ ਪੰਜਾਬੀ ਅੈਸ਼ . ਅਤੇ ਟੀਮ ਪੰਜਾਬੀ ਰੇਡੀੳ ਆਇਰਲੈਂਡ ਜਿੰਨਾਂ ਵਿੱਚ ਬਲਵਿੰਦਰ ਜੌਹਲ, ਬੋਬ ਖੈਹਿਰਾ, ਗੁਰਪ੍ਰੀਤ ,ਅੰਮਿ੍ਤ ਸੋਡੀ, ਅਮਨ ਗਿੱਲ, ਰਮੇਸ਼ ਰਿੰਪੀ ਪੰਜਾਬੀ , ਜੌਹਲ ਸੋਡੀ ,ਲੱਖੀ , ਚਰਨਜੀਤ ਚੰਨੀ ,ਪਿ੍ਸ ਰਿਆੜ, ਮੰਨਕਿ੍ਤਨ ਆਦਿ ਨੇ ਇਨ੍ਹਾਂ ਉੱਦਮੀ ਨੌਜਵਾਨਾਂ ਨੂੰ ਸਲਾਮ ਭੇਜੀ ਹੈ, ਜੋ ਮੋਰਚਿਆਂ ‘ਚ ਲੜ ਰਹੇ ਫੌਜੀਆਂ ਨੂੰ ਭੋਜਨ ਖੁਆਉਣ ਵਾਂਗ ਸਿਹਤ ਕਾਮਿਆਂ ਹੋਰ ਕਰਮਚਾਰਿਆਂ ਨੂੰ ਗੁਰੂ ਦਾ ਲੰਗਰ ਪਹੁੰਚਾ ਰਹੇ ਹਨ।