ਹਰਜੀਤ ਦੁਸਾਂਝ, ਗਲਾਸਗੋ

ਕਰੋਨਾਵਾਇਰਸ ਮਹਾਮਾਰੀ ਤਹਿਤ ਲੌਕਡਾਉਨ ਦੇ ਚੱਲਦਿਆਂ, ਜਿੱਥੇ ਬਹੁਤੇ ਲੋਕ ਆਪਣੇ ਘਰਾਂ ਵਿੱਚ ਬੈਠੇ ਉਕਤਾ ਗਏ ਜਾਂ ਪਰੇਸ਼ਾਨ ਹਨ ਤਾਂ ਉਹਨਾਂ ਨੂੰ ਲੰਡਨ ਦੇ ਪੱਛਮ ਵਿੱਚ ਰਹਿੰਦੇ ਅੰਮ੍ਰਿਤਧਾਰੀ ਰਜਿੰਦਰ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ । ਰਜਿੰਦਰ ਸਿੰਘ ਨੂੰ ਸਕਿੱਪਿੰਗ ਸਿੱਖ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਰਜਿੰਦਰ ਸਿੰਘ ਆਪਣੇ ਘਰ ਦੇ ਪਿਛਲੇ ਪਾਸੇ ਗਾਰਡਨ ਵਿੱਚ ਹਰ ਰੋਜ਼ ਰੱਸੀ ਟੱਪਦਾ ਹੈ ਤੇ ਉੱਥੇ ਹੀ ਉਪਲਬਧ ਚੀਜ਼ਾਂ ਨਾਲ ਰੋਜ਼ਾਨਾ ਕਸਰਤ ਕਰਦਾ ਹੈ । ੳਹ ਰੱਸੀ ਟੱਪਣ ਦੇ ਨਾਲ ਨਾਲ ਟਾੲਿਰ ਚੁੱਕਦਾ ਹੈ, ਪਾਣੀ ਦੀਆਂ ਬਾਲਟੀਆਂ ਭਰ ਕੇ ਚੁੱਕਦਾ ਹੈ, ਪੋਲ ਬਾਰ ਨਾਲ ਲਟਕਦਾ ਆਦਿ ਕਸਰਤਾਂ ਕਰਦਾ ਹੈ । ੳਹ ਕਸਰਤ ਦੇ ਨਾਲ ਨਿੱਤਨੇਮ ਅਤੇ ਪਾਠ ਵੀ ਕਰਦਾ ਰਹਿੰਦਾ ਹੈ ।ਰਜਿੰਦਰ ਸਿੰਘ ਨੇ ਦੱਸਿਆ ਕਿ ਰੱਸੀ ਟੱਪਣਾ ੳਸਨੇ ਆਪਣੇ ਪਿਤਾ ਤੋ ਸਿੱਖਿਆ ਜੋ ਕਿ ਇੱਕ ਫੌਜੀ ਸੀ ਅਤੇ ਉਹ ਵੀ ਆਪਣੇ ਪਿਤਾ ਵਾਂਗ ਆਪਣੇ ਬੱਚਿਆਂ ਤੇ ਭਾਈਚਾਰੇ ਲਈ ਪ੍ਰੇਰਣਾਸ੍ਰੋਤ ਬਣਨਾ ਚਾਹੁੰਦਾ ਹੈ ।