ਜਸਤੇਜ ਸਿੱਧੂ, ਨਿਊਜਰਸੀ
ਅੱਜ ਨੈਣ ਸਵਾਲ ਕਰ ਕਰ ਥੱਕ ਚੱਲੇ ਐ ਮਾਲਕ,
ਤੇਰੇ ਦਸਤੂਰ ਦੀ ਕਿਸੇ ਨੂੰ ਸਮਝ ਕੋਈ ਨਾਂ,

ਗਿਆਨ ਵਿਗਿਆਨ ਅੱਜ ਸਭ ਤੂੰ ਫੇਲ ਕੀਤੇ,
ਤੇਰੀ ਕੁਦਰਤ ਦੀ ਕਿਸੇ ਨੂੰ ਰਮਜ਼ ਕੋਈ ਨਾਂ,
ਸੋਚਾਂ ਸੋਚ ਕੇ ਹੁਣ ਸੋਂ ਚੱਲੇ,
ਕਿਸੇ ਕੋਲ ਮਾਲਕ ਨੂੰ ਸਮਝਣ ਦਾ ਚੱਜ ਕੋਈ ਨਾਂ,
ਪੜ ਪੜ ਲਿਖ ਕੇ ਕਿਤਾਬਾਂ ਲਿਖ ਛੱਡੀਆਂ ,
ਸਹਿਜ ਸੰਗੀ ਤੇਰੇ ਨਾਲ ਹੋਣ ਦਾ ਢੰਗ ਕੋਈ ਨਾਂ ,
ਮਾਣ ਤਾਣ ਦੀ ਫ਼ਾਇਦਾ ਕੀ,
ਜੇ ਆਇਆ ਨਾਂ ਮਾਨਣਾ ਤੇਰਾ ਰੰਗ ਕੋਈ ਨਾਂ,
ਅਨਹਦ ਨਾਦ ਨਾਂ ਜੇ ਕਿਸੇ ਸੁਣਿਆ ਤੇਰਾ ਮਾਲਕਾ,
ਸਹਿਜ ਸਮਾਧ ਨਾਲ ਸੰਗ ਕੋਈ ਨਾਂ,
ਕਿਰਪਾ ਕਰ ਤੂੰ ਸਾਹਿਬ ਮੇਰੇ, ਅੰਗ ਸੰਗ ਹੋ,
ਜਸਤੇਜ ਦੀ ਹੋਰ ਮੰਗ ਕੋਈ ਨਾਂ !!
ਜਸਤੇਜ ਸਿੱਧੂ
ਨਿਊਜਰਸੀ
908-209-0050