
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਦਿੱਲੀ ਧਰਨੇ ਤੇ ਬੈਠੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਲੱਖਾਂ ਲੋਕਾਂ ਦੇ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਸਮਰਪਿਤ ਗੀਤਕਾਰ ਰਾਜਾ ਖੇਲਾ ਦਾ ਲਿਖਿਆ ਇਹਨੀਂ ਦਿਨੀਂ ਨਵਾਂ ਗੀਤ ਰਿਲੀਜ਼ ਹੋਇਆ ਹੈ। ਕਿਸਾਨ ਅਤੇ ਕਿਸਾਨੀ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਅੰਤਰਰਾਸ਼ਟਰੀ ਪੰਜਾਬੀ ਗਾਇਕ ਸਰਬਜੀਤ ਚੀਮਾ ਨੇ ਗਾਇਆ ਹੈ ਜੋ ਕਿ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਦੇਸ਼ਾਂ ਚ ਬੈਠੇ ਹੋਏ ਪੰਜਾਬੀ ਗਾਇਕ ਤੇ ਗੀਤਕਾਰ ਕਿਸਾਨਾਂ ਦੇ ਇਸ ਸੰਘਰਸ਼ ਲਈ ਆਪੋ ਆਪਣਾ ਯੋਗਦਾਨ ਆਪਣੇ ਗੀਤਾਂ ਰਾਂਹੀ ਹਾਜਰੀ ਲਗਵਾ ਕੇ ਪਾ ਰਹੇ ਹਨ। ਜਿਕਰਯੋਗ ਹੈ ਕਿ ਯਾਰਾਂ ਦੇ ਯਾਰਾਨੇ , ਜੱਟ ਤੇ ਟਰੱਕ ਅਤੇ ਮਾਂ ਖੇਡ ਕਬੱਡੀ ਲਈ ਅਨੇਕਾਂ ਸ਼ੇਅਰ ਅਤੇ ਗੀਤ ਲਿਖਣ ਵਾਲੇ ਗੀਤਕਾਰ ਰਾਜਾ ਖੇਲਾ ਦੀ ਕਲਮ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਬੇਹੱਦ ਪਸੰਦ ਕੀਤਾ ਜਾਂਦਾ ਹੈ।