
ਦੁੱਖਭੰਜਨ ਰੰਧਾਵਾ
0351920036369
ਇੰਝ ਜਿਉਂ ਹੱਥ ਵਿੱਚ,
ਰੇਸ਼ਮੀ ਰੁਮਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਚੜਦੀ ਕਲਾ ਰੇਡੀਓ,
ਸੱਚੀਂ ਬੇਮਿਸਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਕਵੀ ਦਰਬਾਰ ਵਿੱਚ ,
ਹਾਜਰੀ ਲਗਵਾਈਏ ਜੀ |
ਰਚਨਾ ਤਾਂ ਫਿਰ ਜਿਸਦੀ,
ਮਰਜੀ ਸੁਣਾਈਏ ਜੀ |
ਕਵਿਤਾਵਾਂ ਵਰਗੀ ਖਿਆਲਾਂ,
ਦੀ ਡਾਲ-ਡਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਨਵੀਆਂ ਤੋਂ ਨਵੀਆਂ,
ਕਿਤਾਬਾਂ ਰਵੇ ਪੜਦਾ |
ਪੜ-ਪੜ ਗਿਆਨ ,
ਵਾਲੇ ਕੋਕੇ ਰਵੇ ਜੜਦਾ |
ਹਿਰਦਾ ਫਕੀਰਾਂ ਵਾਂਗੂ,
ਬੜਾ ਹੀ ਵਿਸ਼ਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਮੇਲ ਕੋਈ ਨਈਂ ਹੁੰਦਾ,
ਕਹੇ ਦੁੱਧ ਦਾ ਤੇ ਪਾਣੀ ਦਾ |
ਬੜਾ ਸਤਿਕਾਰ ਕਰੇ,
ਗੁਰਆਂ ਦੀ ਬਾਣੀ ਦਾ |
ਉੱਤਰ ਦੇ ਨਾਲ ਉਹਦੇ,
ਜ਼ਹਿਨ ਚ ਸਵਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਰਾਮ ਕਿ੍ਸ਼ਨ ਜੀ ਜੇ ਘਰ ਵਿੱਚ,
ਆਈ ਦੀਪਕ ਵਰਗੀ ਲੋਅ |
ਫਿਰ ਉਹਨਾਂ ਦੀਆਂ ਝੋਲੀਆਂ,
ਭਰੀਆਂ ਮੰਗਿਆ ਉਹਨਾਂ ਜੋ-ਜੋ |
ਬਰਕਤ-ਬਰਕਤ ਚਾਰ ਚੁਫੇਰੇ,
ਰੱਬ ਰਿਹਾ ਸਦਾ ਨਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਅਮਰ ਕੌਰ ਮਾਂ ਨੇਂ ਹੱਥਾਂ,
ਨਾਲ ਕੁੱਟ ਖਵਾਈਆਂ ਚੂਰੀਆਂ |
ਚੜਦੀ ਉਮਰੇ ਸਰਪੰਚੀਆਂ,
ਮਿਲੀਆਂ ਹੋਈਆਂ ਆਸਾਂ ਪੂਰੀਆਂ |
ਪੂਰੇ ਪਿੰਡ ਦੀ ਨੁਹਾਰ ਬਦਲਤੀ,
ਤੇ ਕਾਇਮ ਕਰੀ ਮਿਸਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ |
ਨਵਦੀਪ ਤੇ ਮਨਮੀਤ ਦੋ-ਦੋ,
ਪੁੱਤਰ ਹੋਏ ਪਿਆਰੇ |
ਸੋਹਣਾ ਸਫਰ ਲੰਘ ਰਿਹਾ ਹੈ,
ਸਾਥਣ ਪਰਵਿੰਦਰ ਕੌਰ ਸਹਾਰੇ |
ਅਮਰੀਕਾ ਵਿੱਚ ਰਹਿੰਦਿਆਂ,
ਸੋਹਣਾ ਲਗਦਾ ਆਲ-ਦੁਆਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ
ਪਿੰਡ ਤਲਵੰਡੀ ਫੱਤੂ ਦੀਆਂ,
ਗਲੀਆਂ ਕਰਦਾ ਰਹਿੰਦਾ ਚੇਤੇ |
ਭੁਲਿਆ ਨਹੀ ਓ ਰੂੜੀਆਂ,
ਗਲੀਆਂ ਟਿੱਬੇ ਤੇ ਓ ਰੇਤੇ |
ਬਾਰੀ ਬੇਲੀ ਮੁੜ ਨਈ ਆਉਣਾ,
ਉਸਦਾ ਇਹ ਖਿਆਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ
ਹਰਬੰਸ ਹਿਉਂ ਨਾਲ ਰਿਸ਼ਤਾ,
ਉਸਦਾ ਵਾਂਗ ਭਰਾਵਾਂ ਵਾਲਾ |
ਕਹੇ ਬਿਨ ਗੱਲ ਕੀਤਿਆਂ ਦਿਨ,
ਚੜੇ ਨਾ ਗਰਮੀ ਹੋਵੇ ਯਾਂ ਪਾਲਾ |
ਦੁੱਖਭੰਜਨਾਂ ਉਹ ਉਸਦੇ ਲਈ ਉਹ,
ਉਸਦੇ ਲਈ ਲੋੜ ਪੈਣ ਤੇ ਢਾਲ ਹੈ |
ਹਰਿੰਦਰ ਸਿੰਘ ਬੀਸਲਾ ,
ਕਮਾਲ ਹੈ,ਕਮਾਲ ਹੈ