
ਪੰਜਾਬੀ ਕੌਮ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਵਿੱਚ ਆਪਣੇ ਵਿੱਤ ਨਾਲ਼ੋਂ ਵੱਧ ਹਿੱਸਾ ਪਾਇਆ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਦੇ ਮਹਾਂਵਾਕ ਅਨੁਸਾਰ ਜਾਲਮ ਨੂੰ ਸਿੱਧੇ ਮੱਥੇ ਟੱਕਰਦੇ ਆਏ ਆ। ਅਜ਼ਾਦੀ ਘੁਲਾਟੀਏ, ਨਕਸਲੀ, ਖਾੜਕੂ, ਬਾਗੀਆਨਾ ਸੁਭਾਅ ਸਾਡੀ ਤਾਸੀਰ ਹੈ। ਪਰ ਸਮੇ ਦੀਆ ਸਰਕਾਰਾਂ ਨੇ ਕਦੇ ਵੀ ਇੰਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਮੌਜੂਦਾ ਕਿਸਾਨ ਸੰਘਰਸ਼ ਵੀ ਏਸੇ ਜਦੋ ਜਹਿਦ ਦੀ ਇੱਕ ਕੜੀ ਹੈ, ਜਿਸ ਵਿੱਚ ਹਰ ਪੰਜਾਬੀ ਨੇ ਆਪੋ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਇਆ। ਇੰਗਲੈਂਡ ਵਸਦੇ ਨਾਮੀ ਗਾਇਕ ਰਾਜ ਸੇਖੋਂ ਵੀ ਸੰਘਰਸ਼ ਦੀ ਹਮਾਇਤ ਵਿੱਚ ਸੂਫ਼ੀ ਬਲਬੀਰ ਦਾ ਲਿਖਿਆਂ ਬਹੁਤ ਹੀ ਜੋਸ਼ੀਲਾ ਗੀਤ ਲੈਕੇ ਹਾਜ਼ਰ ਹੋਇਆ ਹੈ। ਸੱਭਿਆਚਾਰਿਕ ਹਲਕਿਆ ਵਿੱਚ ਏਸ ਗੀਤ ਦੀ ਬਹੁਤ ਚਰਚਾ ਹੋ ਰਹੀ ਹੈ। ਰਾਜ ਸੇਖੋ ਨੇ ਦੱਸਿਆ ਕਿ ਉਹ ਵੀ ਕਿਸਾਨ ਪਰਿਵਾਰ ਵਿੱਚੋਂ ਹਨ ਤੇ ਹੱਥੀ ਖੇਤੀ ਕਰਦੇ ਰਹੇ ਹਨ। ਮੈ ਇਹ ਗੀਤ ਇੱਕ ਫਰਜ ਸਮਝਕੇ ਗਾਇਆ ਹੈ। ਸੂਫ਼ੀ ਬਲਬੀਰ ਨੇ ਦੱਸਿਆ ਕਿ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਗੀਤ ਲਿਖੇ ਹਨ ਪਰ ਪਹਿਲੀ ਵਾਰ ਅਜਿਹਾ ਹੋਇਆ ਕਿ ਕਿਸਾਨਾਂ ਦਾ ਦਰਦ ਦੇਖਕੇ ਉਂਨਾਂ ਦੀ ਕਲਮ ਆਪਣੇ ਆਪ ਚੱਲੀ ਹੈ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਜਜਬਾਤ ਸ਼ਬਦਾਂ ਦਾ ਰੂਪ ਧਾਰ ਗਏ।
ਰਿਪੋਰਟ ਬਿੱਟੂ ਖੰਗੂੜਾ