6.9 C
United Kingdom
Saturday, March 7, 2026

More

    ਵੇਲਜ਼ ਦੇ ਕੋਰੋਨਾਂ ਅੰਕੜਿਆਂ ‘ਚੋਂ 11,000 ਟੈਸਟਾਂ ਦੀ ਡਿਟੇਲ ਹੋਈ ਗੁੰਮ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਯੋਜਨਾਵਾਂ ਬਨਾਉਣ ਲਈ ਇਸਦੇ ਅੰਕੜੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਸੇ ਸੰਬੰਧ ਵਿੱਚ ਕੋਰੋਨਾਂ ਸੰਬੰਧੀ ਵੇਲਜ਼ ਦੇ ਸਰਕਾਰੀ ਅੰਕੜਿਆਂ  ਵਿੱਚੋਂ ਤਕਰੀਬਨ 11,000 ਵਾਧੂ ਸਕਾਰਾਤਮਕ ਕੋਵਿਡ ਟੈਸਟ ਗੁੰਮ ਹੋ ਗਏ ਹਨ, ਜਿਸਦੇ ਕਾਰਨ ਇਸ ਖਿੱਤੇ ਦੇ ਕੋਰੋਨਾਂ ਕੇਸ ਪਿਛਲੇ ਹਫ਼ਤੇ ਨਾਲੋਂ ਦੁੱਗਣੇ ਹੋ ਸਕਦੇ ਹਨ। ਵੇਲਜ਼ ਦੇ ਪਬਲਿਕ ਹੈਲਥ ਵਿਭਾਗ (ਪੀ ਐਚ ਡਬਲਯੂ) ਅਨੁਸਾਰ ਇਹ ਸਮੱਸਿਆ ਆਈ ਟੀ ਪ੍ਰਣਾਲੀਆਂ ਦੀ ਯੋਜਨਾਬੱਧ ਰੱਖ ਰਖਾਅ ਕਾਰਨ ਹੋਈ ਹੈ ਜੋ ਕਿ ਲੈਬਜ਼ ਵਿੱਚ ਹੁੰਦੇ ਟੈਸਟਾਂ ਨਾਲ ਸਬੰਧਤ ਹੈ।ਇਹ 11,000 ਵਾਧੂ ਸਕਾਰਾਤਮਕ ਟੈਸਟ 9 ਤੋਂ 15 ਦਸੰਬਰ ਦੇ ਵਿਚਕਾਰ ਲਏ ਗਏ ਸਨ ਅਤੇ ਇਸ ਵੇਲੇ, ਉਸ ਹਫ਼ਤੇ ਦੇ ਰਿਕਾਰਡ ਕੀਤੇ ਅੰਕੜੇ 11,911 ਹਨ । ਇਸ ਲਈ ਗੁੰਮ ਹੋਏ ਵਾਧੂ 11,000 ਕੇਸਾਂ ਦੀ ਡਿਟੇਲ ਨਾਂ ਹੋਣ ਦਾ ਅਰਥ ਇਹ ਕਿ ਵਾਇਰਸ ਦੇ ਤਾਜ਼ਾ ਕੇਸ ਦਰਜ ਹੋਏ ਮਾਮਲਿਆਂ ਨਾਲੋਂ ਦੁੱਗਣੇ ਹਨ। ਇਸ ਤੋਂ ਇਲਾਵਾ ਵੇਲਜ਼ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ 103,098 ਲੋਕਾਂ ਦੇ ਪੌਜੇਟਿਵ ਟੈਸਟ ਹੋਏ ਹਨ ਜਿਹਨਾਂ ਵਿੱਚ ਵੀਰਵਾਰ ਨੂੰ ਸਾਹਮਣੇ ਆਉਣ ਵਾਲੇ ਅੰਕੜਿਆਂ ਵਿੱਚ ਵੀ ਇਹ 11000 ਕੇਸ 10% ਤੋਂ ਵੱਧ ਦਾ ਵਾਧਾ ਕਰਨਗੇ। ਵੇਲਜ਼ ਵਿੱਚ ਬੁੱਧਵਾਰ ਨੂੰ ਕੋਰੋਨਾਂ ਵਾਇਰਸ ਨਾਲ 30 ਹੋਰ ਲੋਕਾਂ ਦੀ ਮੌਤ ਦੇ ਨਾਲ 530 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!