9.9 C
United Kingdom
Wednesday, April 9, 2025

More

    ਸਮਝੇ ਨਾ ਕੋਈ

    ਰਜਨੀ ਵਾਲੀਆ
    ਆਉਂਦੇ ਜਦੋਂ-ਜਦੋਂ ਵੀ,
    ਪੈਰਾਂ ਹੇਠਾਂ ਰੋੜ ਨੇਂ |
    ਜਿੰਦਗੀ ਜਿਉਣੀ ਦੱਸੀ,
    ਸਹਾਰਿਆਂ ਦੀ ਥੋੜ ਨੇਂ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |
    ਓ ਸਾਰ ਦੇਂਦਾ ਏ ਸਭ ਦਾ,
    ਏਦਾਂ ਵੀ ਨਈਂ ਕਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਲੋਕੋ ਇਲਮੋਂ ਬਗੈਰ ਵੀ,
    ਬੰਦਾ ਵੀ ਏ ਕਾਸਦਾ |
    ਉਡੀਕੜਾ ਤਾਂ ਜਿੰਦਗੀ ਨੂੰ,
    ਰਹਿੰਦੈ ਬੱਸ ਆਸ ਦਾ |
    ਅਸਲ ਜੇਤੂ ਉਹੀ ਜੋ ਕਿਸੇ,
    ਲਈ ਸਭ ਹਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਜੋ ਕੰਮ ਆ ਕੇ ਦੱਸਦੇ ਤੇ,
    ਦਿੰਦੇ ਨਈਂ ਗਿਆਨ ਜੋ |
    ਪਰਾਈ ਪੀੜ ਜਾਂਦੇ ਸਹਿ,
    ਲੋਕੋ ਹੁੰਦੇ ਇਨਸਾਨ ਜੋ |
    ਉਹੀ ਹੱਕਦਾਰ ਜੋ ਹੈ,
    ਹੌਕੇ ਚ ਹੌਕਾ ਭਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਜੋ ਅੱਖਾਂ ਬੰਦ ਕਰਕੇ,
    ਨੇਂ ਰੌਸ਼ਨੀਆਂ ਭਾਲਦੇ |
    ਓ ਸਮੇਂ ਨੂੰ ਤੇ ਜਿੰਦਗੀ,
    ਦੋਹਾਂ ਨੂੰ ਨੇਂ ਗਾਲਦੇ |
    ਸਬਰਾਂ ਨੂੰ ਜਿੰਨੇਂ ਸਿੰਜਿਆ,
    ਉਹੀ ਰੱਬ ਹੱਥੋਂ ਤਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਦੱਸੋ ਕੈਦ ਚ ਵੀ ਰਹਿ ਕੇ,
    ਕਾਹਦਾ ਜਿਉਣਾ ਹੁੰਦਾ ਏ |
    ਕਰੇ ਜੋ ਤਾਨਾਸ਼ਾਹੀ ਓ,
    ਭਰਿਆ ਨਈਂ ਊਣਾ ਹੁੰਦਾ ਏ |
    ਅਖੀਰ ਆਉਂਦੀ ਬੁਰੀ ਜੋ,
    ਰੱਬੋਂ ਨਈਂ ਡਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਕਈ ਵਾਰੀ ਰੱਬ ਵੇਖਦਾ,
    ਏ ਸਮਝਾਉਂਦਾ ਨਈਂ |
    ਜੋ ਉਸਨੂੰ ਚਾਹੀਦਾ ਬੰਦੇ,
    ਨੂੰ ਓ ਆਉਂਦਾ ਨਈਂ |
    ਮੱਤ ਦੇਣੀ-ਲੈਣੀ ਤਾਂ ਕੰਮ,
    ਉਹਦੇ ਹੈ ਘਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    ਜਦ ਬੰਦਾ ਛੱਡ ਦਏ ਸਾਥ,
    ਤਾਂ ਰੱਬ ਹੀ ਬਾਂਹ ਫੜਦਾ |
    ਜੇ ਉਸ ਦੇਣੀ ਹੋਵੇ ਟੀਸੀ,
    ਤਾਂ ਪੌੜੀ ਤਾਂ ਚੜਦਾ |
    ਰਜਨੀ ਕੋਈ ਕਾਰਨ ਹੁੰਦਾ,
    ਜੇ ਕੋਈ ਸਭ ਕੁਝ ਜਰਦਾ |
    ਸਮਝੇ ਨਾ ਕੋਈ ਕਿ ਬਿਨ,
    ਉਹਦੇ ਨਈਂ ਸਰਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!