ਮਾਲੇਰਕੋਟਲਾ, 19 ਦਸੰਬਰ (ਥਿੰਦ)-ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਅਨੇਕਾਂ ਹੀ ਕਿਸਾਨ ਜਿੱਥੇ ਸ਼ਹਾਦਤਾਂ ਦਾ ਜਾਮ ਪੀ ਚੁੱਕੇ ਹਨ ਉਥੇ ਹੀ ਸੰਤ ਰਾਮ ਸਿੰਘ ਸੀਘੜਾਂ ਨਾਨਕਸਰ ਕਰਨਾਲ ਵਾਲੇ ਵਲੋਂ ਕਿਸਾਨਾਂ ਦੇ ਧਰਨੇ ਦੌਰਾਨ ਆਪਣੇ ਆਪ ਨੂੰ ਗੋਲੀ ਮਾਰਕੇ ਸ਼ਹੀਦ ਕਰ ਲਿਆ ਗਿਆ ਸੀ ਨੂੰ ਜਿੱਥੇ ਸਿਆਸੀ, ਧਾਰਮਿਕ ਅਤੇ ਸਮਾਜਿਕ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ।ਉਥੇ ਹੀ ਮਾਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗੜ ਵਿਖੇ ਬੀਤੀ ਰਾਤ ਨੂੰ ਦੁਕਾਨਾਂ ਦੀਆਂ 10 ਮਿੰਟ ਲਈ ਬੱਤੀਆਂ ਬੰਦ ਕਰਕੇ ਮੁਸਲਿਮ ਭਾਈਚਾਰੇ ਲੋਕਾਂ ਵਲੋਂ ਸ਼ਰਧਾਜਲੀ ਭੇਟ ਕੀਤੀ ਗਈ।ਇਸ ਮੌਕੇ ਐਡਵੋਕੇਟ ਮੁਬੀਨ ਫਾਰੂਕੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵਲੋਂ 8 ਦਸੰਬਰ ਦੇ ਭਾਰਤਬੰਦ ਨੂੰ ਵੀ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਸੀ ਤੇ ਹੁਣ ਦਿੱਲੀ ਵਿਖੇ ਵੀ ਮੁਸਲਿਮ ਭਾਈਚਾਰੇ ਵਲੋਂ ਲਗਾਤਾਰ ਸੰਗਤਾਂ ਲਈ ਲੰਗਰ ਚਲਾਇਆ ਜਾ ਰਿਹਾ ਜੋ ਕਿ ਨਿਰੰਤਰ ਜਾਰੀ ਰਹੇਗਾ।ਇਸ ਮੌਕੇ ਬੂੰਦੂ ਪਰਧਾਨ, ਵਸੀਮ ਸ਼ੇਖ, ਇਮਤਿਆਜ ਥਿੰਦ, ਮੁਹੰਮਦ ਇਸ਼ਤਿਆਕ ਮਲਿਕ, ਯਾਮੀਨ ਮੂਨ, ਬੱਗਾ ਪਹਿਲਵਾਨ, ਡਾਕਟਰ ਬਬਲੀ ਭੈਣੀ ਵਾਲਾ, ਅਰਸ਼ਦ ਬਿਜਲੀ ਆਦਿ ਮੌਜੂਦ ਸਨ।

ਮੁਸਲਿਮ ਭਾਈਚਾਰੇ ਦੇ ਲੋਕ ਕਿਲਾ ਰਹਿਮਤਗੜ ਵਿਖੇ ਸੰਤ ਰਾਮ ਸਿੰਘ ਸੀਘੜਾਂ ਨੂੰ ਬੱਤੀਆਂ ਬੰਦ ਕਰਕੇ ਸ਼ਰਧਾਜਲੀ ਦਿੰਦੇ ਹੋਏ। (ਤਸਵੀਰ-ਥਿੰਦ)।