9.5 C
United Kingdom
Sunday, April 20, 2025

More

    ਇਮਤਿਹਾਨ

    ਦੁੱਖਭੰਜਨ ਰੰਧਾਵਾ
    0351920036369

    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਾਨ ਮਾਲਕਾ |
    ਸੁਣ ਨੇੜੇ ਹੋ ਕੇ ਪਾ ਦੇ ਜੱਟਾਂ,
    ਵਿੱਚ ਜਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਮੋਦੀ,ਅਡਾਨੀ ਤੇ ਅੰਬਾਨੀ,
    ਤਿੰਨੇ ਚੋਰ ਰਲ ਗਏ |
    ਇਹਨਾਂ ਢਹਿੰਦੀ ਕਲਾ ਵਿੱਚ,
    ਜਾਣਾ ਕਰੋ ਗੌਰ ਰਲ ਗਏ |
    ਜੱਟ ਦੇਊ ਨਾ ਜ਼ਮੀਨ ਤੋਰੂ,
    ਜਾਪਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਕੁਝ ਪੁੱਤ ਮਾਵਾਂ ਦੇ ਤੇ ਕੁਝ,
    ਘਰਾਂ ਦੇ ਸੀ ਮੋਹਰੀ |
    ਚੰਗਾ ਭਲਾ ਸੀ ਆਰਾਮ ਚੈਨ,
    ਹੋ ਗਿਆ ਕਿਉਂ ਚੋਰੀ |
    ਜੋ ਦੇ ਗਏ ਜਾਨਾਂ ਓ ਹੋਏ,
    ਮਹਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਜਿਹੜਾ ਬੋਲਿਆ ਨਹੀਂ ਸੀ ਕਦੇ,
    ਬੁਲਾ ਕੇ ਦਿੱਤਾ ਰੱਖ |
    ਓ ਹੈ ਸੱਚੜਾ ਤੇ ਸੁੱਚਾ ਉਹਦਾ,
    ਲੈਂਦੇ ਨੇ ਸਾਰੇ ਪੱਖ |
    ਸੱਚੀਂ ਅੰਨਦਾਤਾ ਭਗਵਾਨ ਹੈ,
    ਕਿਰਸਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਦਿੱਲੀਏ ਤੈਨੂੰ ਸਬਕ ਸਿਖਾਉਣਾ,
    ਇਹ ਯਾਦ ਗੱਲ ਰੱਖੀਂ |
    ਸਭ ਤੇਰੇ ਕੱਢ ਦੇਣੇ ਸ਼ੱਕ,
    ਤੂੰ ਯਾਦ ਹਰ ਪਲ ਰੱਖੀਂ |
    ਹੁਣ ਇਸਨੂੰ ਧੂਹਵਾਂਗੇ ਬੁਰਾ,
    ਅਰਮਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਅੱਜ ਸਿੱਧਾ-ਸਾਧਾ ਜੱਟ ,
    ਅੱਤਵਾਦੀ ਕਹਿੰਦੀ ਫਿਰੇ |
    ਹੈ ਰਾਖਾ ਇੱਜਤਾਂ ਦਾ ਜਿਹੜਾ,
    ਵੱਖਵਾਦੀ ਕਹਿੰਦੀ ਫਿਰੇ |
    ਹੁਣ ਇਸਦੀ ਮਿੱਟੀ ਚ ਮਿਲਾ,
    ਦੇਣੀ ਏ ਸ਼ਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ |

    ਅਸਾਂ ਹੱਕ ਖੋਹਕੇ ਲੈਣੇ ਨੇਂ,
    ਤਾਂ ਪੰਜਾਬ ਮੁੜਨਾ |
    ਓ ਭਾਵੇਂ ਦੁੱਖ ਪੈਣ ਸਹਿਣੇਂ,
    ਤਾਂ ਪੰਜਾਬ ਮੁੜਨਾ |
    ਕਰ ਬੈਠੇ ਅਸੀਂ ਆਪੇ ਨਾ,
    ਜੁਬਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ

    ਦਿੱਲੀ ਬਣ ਗਿਆ ਫੱਕਰਾਂ,
    ਟਰਾਲੀਆਂ ਦਾ ਸ਼ਹਿਰ |
    ਹਿੰਦੂ ਸਿੱਖ ਇੱਕ ਹੋਇਆ,
    ਕੋਈ ਲਗਦਾ ਨਈਂ ਗੈਰ |
    ਲੈ ਕੇ ਤੁਰੇ ਅਸੀਂ ਘਰੋਂ ਹੀ,
    ਸਾਮਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ

    ਦੁੱਖਭੰਜਨਾਂ ਤੰਗਲੀ,ਕਹੀਆਂ,
    ਤੇ ਦਾਤੀ,ਰੰਬੇ ਨਾਲ |
    ਦਿੱਲੀ ਹੱਥ ਜੋੜਕੇ ਹੱਕ ,
    ਦੇਊਗੀ ਬੰਨਾਂਗੇ ਖੰਭੇ ਨਾਲ |
    ਜੱਟਾਂ ਨੂੰ ਹੌਂਸਲਾ ਦੇ ਤਾਕਤਾਂ,
    ਹੋਵੇ ਹੈਰਾਨ ਮਾਲਕਾ |
    ਤੂੰ ਹੁਣ ਕਿੰਨਾਂ ਚਿਰ ਲੈਣੇ ਨੇਂ,
    ਇਮਤਿਹਾਨ ਮਾਲਕਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!