
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ) ਦਿੱਲੀ ਦੇ ਕਿਸਾਨ ਮੋਰਚੇ ਵਿੱਚ ਹਰ ਵਰਗ ਵੱਲੋ ਆਪੋ ਆਪਣੇ ਤਰੀਕੇ ਨਾਲ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਕੜੀ ਤਹਿਤ ਪਿਛਲੇ ਦਿਨਾਂ ਤੋ ਖੇਤੀ ਵਿਰਾਸਤ ਮਿਸਨ ਵੱਲੋ ਡਾ ਅਮਰ ਸਿੰਘ ਆਜਾਦ ਦੀ ਅਗਵਾਈ ਵਿੱਚ ਸਿੰਘੂ ਬਾਰਡਰ ਉੱਪਰ ਕੋਧਰੇ ਦਾ ਲੰਗਰ ਸੁਰੂ ਕੀਤਾ ਗਿਆ ,ਇਸ ਲੰਗਰ ਤੇ ਪ੍ਰਗਟ ਸਿੰਘ ਪਟਿਆਲਾ ਵੱਲੋ ਕੋਧਰਾ ਭੇਜ ਦਿੱਤਾ ਗਿਆ ਹੈ , ਜਿੰਨਾ ਸਮਾਂ ਮੋਰਚਾ ਚੱਲੇਗਾ ਕੋਧਰਾ ਦੇ ਲੰਗਰ ਲਗਾਤਾਰ ਚਲਦੇ ਰਹਿਣਗੇ , ਫਿਰੋਜਪੁਰ ਜਿਲੇ ਦੇ ਢੀਡਸਾ ਪਿੰਡ ਦੇ ਕਿਸਾਨਾਂ ਵੱਲੋ ਗੁੜ ਦੀ ਚਾਹ ਦੇ ਲੰਗਰ ਚੱਲ ਰਹੇ ਹਨ। ਉਸ ਲੰਗਰ ਦੇ ਨਾਲ ਹੀ ਕੋਧਰੇ ਦਾ ਲੰਗਰ ਸੁਰੂ ਕੀਤਾ ਗਿਆ ਹੈ। ਜੋ ਕਿ ਸਾਡੀ ਸਿਹਤ ਅਤੇ ਇਮੁਨਟੀ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਵੇਗਾ। ਇਸ ਲੰਗਰ ਸੰਬੰਧੀ ਸੰਗਤਾ ਵਿੱਚ ਵੱਡਾ ਉਤਸਾਹ ਪਾਇਆ ਜਾ ਰਿਹਾ ਹੈ
ਇਸ ਲੰਗਰ ਨੂੰ ਤਿਆਰ ਕਰਨ ਲਈ ਵੱਖ ਵੱਖ ਪਿੰਡਾ ਦੀਆਂ ਟੀਮਾਂ ਸੇਵਾ ਕਰ ਰਹੀਆ ਹਨ, ਜਿਸ ਵਿੱਚ ਪਹਿਲੇ ਜਥੇ ਵਿੱਚ ਕੁਲਦੀਪ ਸਿੰਘ ਮਧੇਕੇ, ਡਾ ਗੋਰਾ ਅਤੇ ਜਗਜੀਤ ਸਿੰਘ ਰਾਊਕੇ ਪਰਿਵਾਰ ਸਮੇਤ ਸੇਵਾ ਕਰਕੇ ਆਏ ਹਨ। ਦੂਜੇ ਗੇੜ ਵਿੱਚ ਬੂਟਾ ਸਿੰਘ ਧੀਰਾ ਪੱਤਰਾ ਦੀ ਟੀਮ ਵੱਲੋ ਅਤੇ ਅੱਜ ਮਾਈ ਚੁਆਇਸ ਵੀਜਾ ਅਡਵਾਈਜਰ ਦੀ ਟੀਮ ਸੰਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿੰਘੂ ਬਾਰਡਰ ਉੱਪਰ ਕੋਧਰੇ ਦੇ ਲੰਗਰ ਵਿੱਚ ਸੇਵਾ ਕਰਨ ਲਈ ਰਵਾਨਾ ਹੋਈ, ਇਸ ਸਮੇ ਉਹਨਾਂ ਨਾਲ ਡਾ ਗੁਰਜੀਤ ਸਿੰਘ ਮਧੇਕੇ, ਰੇਸਮ ਸਿੰਘ ਗੁਰਜੰਟ ਸਿੰਘ , ਅਮਨਦੀਪ ਸਿੰਘ, ਰਾਜ ਸਿੰਘ ਆਦਿ ਹਾਜਰ ਸਨ।
ਇਸ ਸਮੇ ਕੁਲਦੀਪ ਸਿੰਘ ਮਧੇਕੇ ਨੇ ਕਿਹਾ ਕਿ ਜੋ ਵੀ ਹੋਰ ਸੇਵਾਦਾਰ ਦੀਆਂ ਟੀਮਾਂ ਇਸ ਲੰਗਰ ਵਿੱਚ ਸੇਵਾ ਕਰਨ ਜਾ ਸਕਦੀਆਂ ਹਨ ਜਰੂਰ ਪਹੁੰਚਣ।