
ਰਜਨੀ ਵਾਲੀਆ
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਜਦੋਂ ਸਮਾਂ ਦੇ ਜਾਵੇ ਹਾਰ ਤਾਂ,
ਬੰਦਾ ਹਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਸਮਾਂ ਬੜਾ ਸਮਰੱਥ ਸਮੇਂ,
ਜਿਆ ਸੂਰਾ ਕੋਈ ਨਹੀਂ |
ਜਿਸਦੇ ਨਾਲ ਹੋਵੇ ਕਰਤਾਰ,
ਉਹੋ ਜਿਆ ਪੂਰਾ ਕੋਈ ਨਈਂ |
ਉਸਦੀ ਹੋਵੇ ਰਜ਼ਾ ਤਾਂ ਫਿਰ,
ਡੁੱਬਿਆ ਵੀ ਤਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਸਮਾਂ ਕਰਵਾਵੇ ਸਭ ਕੁਝ,
ਬੰਦਾ ਤਾਂ ਇੱਕ ਜ਼ਰੀਆ ਹੈ |
ਉਹੀ ਉਸਾਰੇ ਮੰਜਿ਼ਲ ਬੰਦਾ,
ਤਾਂ ਇੱਕ ਸਰੀਆ ਹੈ |
ਮਿਹਨਤ ਦਾ ਮਿਹਨਤਕਸ਼,
ਸਦਾ ਹੀ ਪਾਣੀ ਭਰਦਾ ਹੈ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਉਸਦੀਆਂ ਓਈਓ ਜਾਣੇਂ,
ਉਸਨੇ ਕੀ ਕਰਵਾਉਣਾ ਹੈ |
ਉਸਨੇ ਕਿਸਦੇ ਹੱਥੋਂ ਕਿਸਦਾ,
ਕੀ ਬਣਵਾਉਣਾ ਹੈ |
ਦੇਣ ਲੱਗੇ ਨਾ ਝਕੀਏ ਜੇਕਰ,
ਜੇਕਰ ਸਭ ਕੁਝ ਘਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਜਿਸਦੇ ਨਾਲ ਵੀ ਸਮਾਂ,
ਓ ਬੰਦਾ ਬਲੀਆਂ ਵਰਗਾ ਏ |
ਓ ਜਿਸਦੀ ਹਰ ਇੱਕ ਮੰਨੇਂ,
ਓ ਬੰਦਾ ਅਲੀਆਂ ਵਰਗਾ ਏ |
ਓ ਵੀ ਕਾਹਦਾ ਬੰਦਾ ਜੋ,
ਨਾ ਰੱਬ ਤੋਂ ਡਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਨੀਯਤ ਰੱਖੀਏ ਖਰੀ ਸਮੇਂ,
ਨਾਲ ਰੰਗ ਵਟਾਈਏ ਨਾ |
ਜਿਸਦੇ ਨਾਲ ਵੀ ਲਾਈਏ,
ਉਸ ਨਾਲ ਦਗਾ ਕਮਾਈਏ ਨਾ |
ਧੋਖਾ ਨਈਂ ਜਰ ਹੁੰਦਾ,
ਬੰਦਾ ਸਭ ਕੁਝ ਜਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |
ਰਜਨੀ ਸਮਾਂ ਸਿਖਾਵੇ ਸਭਨੂੰ,
ਸਮੇਂ ਤੋਂ ਸਿੱਖਣਾ ਚਾਹੀਦਾ |
ਜੋ ਦੇਵੇ ਜੱਗ ਨੂੰ ਸੇਧ ਉਹੀ,
ਬਸ ਲਿਖਣਾ ਚਾਹੀਦਾ |
ਸੁੱਖ ਸਦਾ ਹੀ ਮਾਲਕ ਦੀ,
ਰਹਿਮਤ ਨਾਲ ਵਰਦਾ ਏ |
ਜਦੋਂ ਆਪਣਾ ਦੇਵੇ ਮਾਰ ਤਾਂ,
ਬੰਦਾ ਮਰਦਾ ਏ |