
ਦੁੱਖਭੰਜਨ ਰੰਧਾਵਾ
0351920036369
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ ਏਂ |
ਨੀਂ ਹਾਸਿਆਂ ਦੀ ਟੁਣਕ-ਟੁਣਕ,
ਟੁਣਕਾਰ ਬਣਕੇ ਆ ਗਈ ਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ ਏਂ |
ਮੈਂ ਸੋਚਦਾ ਹਾਂ ਕਦੀ-ਕਦੀ,
ਨਸੀਬ ਕਿਵੇਂ ਜਾਗੇ ਸੀ |
ਨੀ ਤੂੰ ਦੂਰ ਨਈਂ ਸੀ ਮੈਥੋਂ,
ਤੂੰ ਮੇਰੇ ਬੜੀ ਲਾਗੇ ਸੀ |
ਸੁਪਨਿਆਂ ਸੋਹਣਿਆਂ ਦਾ,
ਸਿ਼ੰਗਾਰ ਬਣਕੇ ਆ ਗਈ ਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ
ਜਨਮੋ-ਜਨਮ ਹੋ ਗਏ ਤੈਨੂੰ,
ਨੀ ਮੇਰੀ ਅਖਵਾਉਂਦਿਆਂ |
ਤੇਰਾ ਹੀ ਪਿੱਛਾ ਕਰਦਿਆਂ,
ਤੇ ਤੈਨੂੰ ਹੀ ਬੱਸ ਚਾਹੁੰਦਿਆਂ |
ਜਿੰਦੇ ਮੇਰੀ ਤੂੰ ਤਲਵਾਰ ਦੀ,
ਤੂੰ ਧਾਰ ਬਣਕੇ ਆ ਗਈ ਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ
ਮੈਂ ਊਣਾ ਤੇਰੇ ਬਿਨਾਂ ਜਿਵੇਂ,
ਪਾਣੀ ਬਿਨਾਂ ਖੂਹ ਨੀ |
ਮੈਂ ਏਦਾਂ ਤੇਰੇ ਬਿਨਾਂ ਜਿਵੇਂ,
ਨਿੱਘ ਬਿਨਾਂ ਰੂੰ ਨੀਂ |
ਮੇਰੇ ਲਈ ਈਦ ਦੇ ਚੰਨ ਦਾ,
ਦੀਦਾਰ ਬਣਕੇ ਆ ਗਈ ਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ
ਨੀ ਮਿਲੀ ਏਂ ਜਦੋਂ ਦੀ,
ਮੇਰੀ ਪੈਰੋਕਾਰ ਬਣ ਗਈ |
ਮੇਰਾ ਜਿਉਣਾ-ਮਰਨਾ ਮੇਰੀ,
ਤੂੰ ਜਿੱਤ-ਹਾਰ ਬਣ ਗਈ |
ਮੇਰੀ ਹਿਫਾਜ਼ਤ ਦੇ ਲਈ,
ਹਥਿਆਰ ਬਣਕੇ ਆ ਗਈ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ
ਮੈਂ ਖੁਦ ਘਟਕੇ ਤੈਨੂੰ,
ਸਦਾ ਪੂਰਾ ਕਰ ਦੇਨਾਂ |
ਤੈਨੂੰ ਹੀ ਬੇਸ਼ਕੀਮਤੀ,
ਪੂਰੇ ਜੱਗ ਦਾ ਵਰ ਦੇਨਾਂ |
ਤੂੰ ਤੇ ਇਉਂ ਜਿਉਂ ਮੇਰੇ ਉੱਤੇ,
ਉਪਕਾਰ ਬਣਕੇ ਆ ਗਈਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ
ਦੁੱਖਭੰਜਨ ਤੇਰਾ ਗਹਿਣਾ ਤੇ,
ਤੂੰ ਗਹਿਣੇ ਦੀ ਗਹਿਰਾਈ ਨੀ |
ਉਸ ਸਾਂਭ ਖਜ਼ਾਨੇ ਵਾਂਗੂ ਰੱਖੀ,
ਇਹ ਤੇਰੀ ਜੋ ਚੰਗਿਆਈ ਨੀ |
ਮਜੇ ਵਾਲੇ ਮੌਸਮ ਵਿੱਚ,
ਮਜੇ਼ਦਾਰ ਬਣਕੇ ਆ ਗਈ ਏਂ |
ਜਿੰਦੜੀਏ ਮੇਰੀ ਤੂੰ ਜਿੰਦਗੀ ਵਿੱਚ,
ਪਿਆਰ ਬਣਕੇ ਆ ਗਈ