6.9 C
United Kingdom
Saturday, March 7, 2026

More

    ਪੇਰੇਂਟਸ ਐਸੋਸੀਏਸ਼ਨ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦੀਪ ਗਿੱਲ ਨੂੰ ਮਿਲਿਆ

    ਕਪੂਰਥਲਾ (ਪੰਜ ਦਰਿਆ ਬਿਊਰੋ)

    ਅੱਜ ਪੇਰੇਂਟਸ ਐਸੋਸੀਏਸ਼ਨ ਕਪੂਰਥਲਾ ਦਾ ਇੱਕ ਵਫਦ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦੀਪ ਗਿੱਲ ਜੀ ਨੂੰ ਮਿਲਿਆ । ਜਿਹਨਾਂ ਨੇ ਪ੍ਰਾਈਵੇਟ ਸਕੂਲਾਂ ਦੇ ਤਾਨਾਸ਼ਾਹੀ ਰਵਈਏ ਤੇ ਮਾਣਯੋਗ ਹਾਈਕੋਰਟ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਕੂਲਾਂ ਦੀਆਂ ਆਪਹੁਦਰੀਆਂ ਤੇ ਰੋਕ ਲਾਉਣ ਲਈ ਲਿਖਤੀ ਮੰਗ ਪੱਤਰ ਸੌਪਿਆ । ਇਸ ਮੌਕੇ ਵਿਸ਼ਾਲ ਬਹਿਲ , ਮਨਵਰਜੀਤ ਸਿੰਘ , ਅਮਨਦੀਪ ਸਿੰਘ , ਗੁਰਪ੍ਰੀਤ ਸੋਨਾ , ਜਸਵੀਰ ਕੌਰ , ਰਜਨੀ ਵਾਲੀਆ , ਜਸਪ੍ਰੀਤ ਕੌਰ , ਪਰੈਟੀ ਸਿੰਘ ,ਸਨੀ ਬਹਿਲ , ਗੀਤਾ ਆਦਿ ਮੈਂਬਰ ਹਾਜਰ ਹੋਏ । ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਸਕੂਲ ਦੀ ਕੋਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਹ ਇਨਸਾਫ਼ ਦਿਵਾਉਣ ਲਈ ਵਚਨਬੱਧ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!