ਦੁੱਖਭੰਜਨ ਰੰਧਾਵਾ
0351920036369
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ,
ਤੂੰ ਮੈਨੂੰ ਮਿਲੀ ਮੇਰਾ ਕੁੱਲੀ ਤੋਂ ਚੁਬਾਰਾ ਹੋ ਗਿਆ,
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ |
ਤੇਰੇ ਬੁੱਲਾਂ ਉੱਤੇ ਖੇਡਦੇ ਸੀ,
ਹਾਸੇ ਬਹੁਤ ਸੋਹਣੇ |
ਮੈਨੂੰ ਜਾਪਦਾ ਸੀ ਇਉਂ,
ਘਰ ਆਏ ਨੇਂ ਪ੍ਰਾਹੁਣੇ |
ਜੀ ਆਇਆਂ ਨੂੰ ਕਿਹਾ ਤੇ ਨਜ਼ਾਰਾ ਹੋ ਗਿਆ |
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ |
ਮੈਨੂੰ ਏਦਾਂ ਲੱਗਾ ਜਿਉਂ,
ਮੇਰੀ ਸਾਰੀ ਏ ਲੁਕਾਈ |
ਤੇਰੇ ਵਿੱਚੋਂ ਲੌਅ ਲੱਭੀ ਤੇ,
ਤੇਰੇ ਵਿੱਚੋਂ ਹੀ ਖੁਦਾਈ |
ਮੈਂ ਅੱਧਾ ਨਈਂ ਤੇਰਾ ਤਾਂ ਸਾਰਾ ਹੋ ਗਿਆ |
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ |
ਨੀ ਮੈਂ ਡੁੱਬ-ਡੁੱਬ ਤਰਿਆ,
ਤਾਂ ਤੇਰੇ ਵਾਸਤੇ |
ਨੀ ਮੈਂ ਜਿੱਤ-ਜਿੱਤ ਹਰਿਆ,
ਤਾਂ ਤੇਰੇ ਵਾਸਤੇ |
ਮੈਨੂੰ ਡੁੱਬਦੇ ਨੂੰ ਲੱਗਿਆ ਕਿਨਾਰਾ ਹੋ ਗਿਆ |
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ
ਜਦੋਂ ਨਜ਼ਰੀਂ ਤੂੰ ਪੈ ਜੇਂ,
ਮੇਰੀ ਈਦ ਓਸੇ ਦਿਨ |
ਮੇਰੀ ਬੱਝ ਜਾਂਦੀ ਰੂਹ,
ਦੀ ਕਰੀਜ਼ ਓਸੇ ਦਿਨ |
ਮੈਂਡਾ ਹੱਜ ਨਾਲੇ ਰੂਹ ਦਾ ਗੁਜ਼ਾਰਾ ਹੋ ਗਿਆ |
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ
ਤੇਰੇ ਚਿੱਟੇ-ਚਿੱਟੇ ਦੰਦ,
ਮੈਨੂੰ ਤਾਰੇ ਲਗਦੇ |
ਦੁੱਖਭੰਜਨ ਨੂੰ ਉਸਦੇ,
ਸਹਾਰੇ ਲਗਦੇ |
ਤੇਰੇ ਕੋਕੇ ਦਾ ਹੀਰੇ ਜਿਆ ਲਿਸ਼ਕਾਰਾ ਹੋ ਗਿਆ |
ਨੀਂ ਮੈਂ ਅੱਜ ਨੀਂਦ ਨੂੰ ਪਿਆਰਾ ਹੋ ਗਿਆ