11.4 C
United Kingdom
Sunday, June 7, 2026

More

    ਲੇਖਕ ਜਗਤਾਰ ਗਿੱਲ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 13 ਦਸੰਬਰ 2020

    ਲੇਖਕ ਜਗਤਾਰ ਸਿੰਘ ਗਿੱਲ (ਪੁਰਾਣੇਵਾਲਾ ਜ਼ਿਲ੍ਹਾ ਮੋਗਾ) ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਹਰਬੰਤ ਸਿੰਘ ਗਿੱਲ ਪਿਛਲੇ ਦਿਨੀਂ 92 ਸਾਲ ਦੀ ਖੁਸ਼ਹਾਲ ਜ਼ਿੰਦਗੀ ਭੋਗਕੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਅਲਵਿਦਾ ਆਖ ਗਏ। ਉਹ ਪਿਛਲੇ ਤਕਰੀਬਨ 22 ਸਾਲ ਤੋ ਲੇਖਕ ਜਗਤਾਰ ਸਿੰਘ ਗਿੱਲ ਹੋਰਾਂ ਕੋਲ ਫਰੀਮਾਂਟ ਕੈਲੇਫੋਰਨੀਆਂ ਵਿਖੇ ਰਹਿ ਰਹੇ ਸਨ। ਕੋਵਿੱਡ ਦੇ ਚੱਲਦਿਆਂ ਲੰਘੇ ਸ਼ਨੀਵਾਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਹ ਆਪਣੇ ਪਿੱਛੇ ਹਰਿਆ-ਭਰਿਆ ਪਰਿਵਾਰ ਛੱਡ ਗਏ ਹਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੇਖਕ ਜਗਤਾਰ ਸਿੰਘ ਗਿੱਲ ਨਾਲ (408) 857-4455 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੈਲੀਫੋਰਨੀਆਂ ਦਾ ਪੱਤਰਕਾਰ ਅਤੇ ਲੇਖਕ ਭਾਈਚਾਰ ਜਗਤਾਰ ਸਿੰਘ ਗਿੱਲ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੈ ਅਤੇ ਅਰਦਾਸ ਹੈ ਕਿ ਪ੍ਰਮਾਤਮਾਂ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ੍ਹ ਬਖ਼ਸ਼ੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!