13.7 C
United Kingdom
Sunday, June 7, 2026

More

    ਡੋਨਾਲਡ ਟਰੰਪ ਦੇ ਅਕਾਉਂਟ ਨੂੰ ਟਵਿੱਟਰ ਨੇ ਅਸਥਾਈ ਤੌਰ ‘ਤੇ ਕੀਤਾ ਬੈਨ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 13 ਦਸੰਬਰ 2020

    ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਜੰਗ ਜਾਰੀ ਹੈ। ਉਥੇ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਤੋਂ ਇਕ ਤੋਂ ਬਾਅਦ ਇਕ ਝਟਕੇ ਵੀ ਲੱਗ ਰਹੇ ਹਨ। ਇਨ੍ਹਾਂ ਸਭ ਵਿਚਾਲੇ ਟਰੰਪ ਨੂੰ ਟਵਿੱਟਰ ਨੇ ਵੀ ਇਕ ਵੱਡਾ ਝਟਕਾ ਦਿੱਤਾ ਹੈ। ਦਰਅਸਲ ਟਵਿੱਟਰ ਨੇ ਸਖਤ ਕਦਮ ਚੁੱਕਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਉਂਟ ਨੂੰ ਅਸਥਾਈ ਤੌਰ ‘ਤੇ ਬੈਨ ਕਰ ਦਿੱਤਾ ਹੈ। ਅਮਰੀਕੀ ਮੀਡੀਆ ਨਿਊਜ਼ ਵੈੱਬਸਾਈਟ ‘ਦਿ ਹਿੱਲ’ ਨੇ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੰਪਨੀ ਦੇ ਨਿਯਮਾਂ ਦਾ ਉਲੰਘਣ ਕਰਨ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!