ਦੁੱਖਭੰਜਨ ਰੰਧਾਵਾ
0351920036369
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਭਰੀਆਂ ਸਭ ਅਲਮਾਰੀਆਂ,
ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਉਮਦਾ ਲਿਖਣ ਦਾ ਸੌ਼ਕ,
ਹਮੇਸ਼ਾ ਪਾਲਿਆ ਏ |
ਉਸਨੇ ਅੱਖਰ-ਅੱਖਰ,
ਆਪ ਸੰਭਾਲਿਆ ਏ |
ਉੱਚੀਆਂ ਬਹੁਤ ਉਡਾਰੀਆਂ,
ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਕਲਿਆਣ ਸੋਹਣ ਲਾਲ,
ਪਿਤਾ ਦਾ ਜਾਇਆ ਏ |
ਕਲਿਆਣ ਮਾਂ ਪਰਸਿੰਨੀ,
ਦਾ ਸਰਮਾਇਆ ਏ |
ਚੇਤੇ ਕਰ ਮਾਂ ਪਿਓ ਨੂੰ ਅੱਖਾਂ,
ਖਾਰੀਆਂ ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਮਾਇਆ ਨੇ ਜੀਵਨ ਭਰ,
ਸਾਥ ਨਿਭਾਇਆ ਹੈ |
ਕਲਿਆਣ ਨੇ ਉਸਦੇ ਸਾਥ,
ਨਾਲ ਸੁੱਖ ਪਾਇਅਾ ਹੈ |
ਘਰੇ ਸੋਹਣੀਆਂ ਬੂਹੇ-ਬਾਰੀਆਂ,
ਨੇਂ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਸਾਹਿਤ ਦੇ ਵਿੱਚ ਨਾਮ,
ਬਣਾਇਆ ਲਿਖ-ਲਿਖਕੇ |
ਲਿਖਣਾ ਵੀ ਆ ਗਿਆ,
ਜਿੰਦਗੀ ਤੋਂ ਸਿਖ-ਸਿਖਕੇ |
ਲਿਖਤਾਂ ਖਰੀਆਂ ਅਤੇ ਮਿਆਰੀਆਂ,
ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਟੁਰ ਗਏ ਜੱਗੋਂ ਯਾਰ,
ਤੇ ਅੱਖਾਂ ਭਰਦਾ ਏ |
ਉਹਨਾਂ ਨੂੰ ਬੈਠ ਇਕੱਲਾ,
ਰੋਜ਼ ਹੀ ਚੇਤੇ ਕਰਦਾ ਏ |
ਬੜੀਆਂ ਹੀ ਪੱਕੀਆਂ,
ਯਾਰੀਆਂ ਨੇਂ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਚਾਰ ਧੀਆਂ ਤੇ ਇੱਕ,
ਪੁੱਤਰ ਬੜਾ ਪਿਆਰਾ ਏ |
ਹੁਣ ਬੁੱਢੇ ਵਾਰੇ ਓਈਓ,
ਇੱਕ ਸਹਾਰਾ ਏ |
ਘਰ ਵਿੱਚ ਅੱਜ ਵੀ ਸਰਦਾਰੀਆਂ,
ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |
ਦੁੱਖਭੰਜਨਾ ਕਲਿਆਣ ਨੇ,
ਅਮਿ੍ਤਸਰ ਵਿੱਚ ਉਮਰ ਗੁਜਾਰੀ ਏ |
ਉਸਨੂੰ ਲਗਦੀ ਕਰਮਪੁਰੇ,
ਦੀ ਧਰਤੀ ਬਹੁਤ ਪਿਆਰੀ ਏ |
ਗਲੀਆਂ ਬਹੁਤ ਸਿ਼ੰਗਾਰੀਆਂ,
ਨੇ ਕਲਿਆਣ ਦੀਆਂ |
ਰਚਨਾਵਾਂ ਬਹੁਤ ਪਿਆਰੀਆਂ,
ਨੇ ਕਲਿਆਣ ਦੀਆਂ |