ਗੁਰਾਇਆ (ਮੁਨੀਸ਼)

ਨੇੜਲੇ ਪਿੰਡ ਮਾਹਲਾਂ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦ ਇਕ ਨੌਜਵਾਨ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਿੰਡ ਦੀ ਛਿੰਜ ਕਮੇਟੀ ਅਤੇ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਬਹਾਦਰ ਸਿੰਘ ਦਾ ਵੱਡਾ ਪੁੱਤਰ (33) ਸਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਸਵੇਰੇ ਆਪਣੇ ਖੇਤਾਂ ਵਿੱਚ ਮੋਟਰ ਤੇ ਗਿਆ ਸੀ। ਉੱਥੇ ਲੱਗੇ ਫਰਾਟੇ ਪੱਖੇ ਨੂੰ ਜਦ ਉਹ ਘੁਮਾਉਣ ਲੱਗਾ ਤਾਂ ਪੱਖੇ ਵਿੱਚ ਆਏ ਜੋਰਦਾਰ ਕਰੰਟ ਦੇ ਕਾਰਨ ਉਹ ਪੱਖੇ ਦੇ ਨਾਲ ਹੀ ਚਿਪਕ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰਪ੍ਰੀਤ ਦਾ ਛੋਟਾ ਭਰਾ ਸਿਮਰਜੀਤ ਸਿੰਘ ਅਤੇ ਉਸਦਾ ਦੋਸਤ ਫਿਲੌਰ ਤੋਂ ਦਵਾਈ ਲੈ ਕੇ ਜਦ ਮੋਟਰ ਤੇ ਗੱਡੀ ਖੜੀ ਕਰਨ ਆਏ ਤਾਂ ਉਨ•ਾਂ ਨੇ ਦੇਖਿਆ ਕਿ ਉਹ ਪੱਖੇ ਦੇ ਨਾਲ ਹੀ ਚਿਪਕਿਆ ਸੀ। ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸਦਾ ਪਿੰਡ ਵਿੱਚ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਇਕ ਛੋਟੀ ਬੇਟੀ ਹੈ।