ਸੰਜੀਵ ਭਨੋਟ/ਪੰਜ ਦਰਿਆ
ਆਰ.ਬੀ. ਪ੍ਰੋਡਕਸ਼ਨ ਯੂ.ਕੇ. ਵੱਲੋਂ ਪੰਜਾਬੀ ਗਾਇਕ ਪ੍ਰਭ ਸਿਆਨ ਦਾ ਨਵਾਂ ਗੀਤ “ਸ਼ੈਲਫ਼ ਮੇਡ” ਭਲਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਕਾਲਾ ਬੋਪਾਰਾਵੀਆਂ ਦਾ ਲਿਖਿਆ ਹੈ ਤੇ ਸੰਗੀਤ ਟੀ.ਜੇ. ਤਿੰਦੀ ਨੇ ਦਿੱਤਾ ਹੈ।

ਪ੍ਰਭ ਸਿਆਨ ਦੀ ਇੱਕ ਵੀਡੀਉ ਪੰਜਾਬੀ ਦੇ ਸਥਾਪਿਤ ਗਾਇਕ ਰਣਜੀਤ ਬਾਵਾ ਨਾਲ ਸੋਸ਼ਲ ਮੀਡੀਆ ‘ਤੇ ਬਹੁਤ ਵਾਈਰਲ ਹੋਈ ਸੀ। ਪਿੱਛੇ ਜਿਹੇ ਉਸਦਾ ਡਿਊਟੀ ਗੀਤ ਵੀ ਅਫ਼ਸਾਨਾ ਖਾਨ ਨਾਲ ਰਿਲੀਜ਼ ਹੋਇਆ ਸੀ। ਆਰ.ਬੀ. ਪ੍ਰੋਡਕਸ਼ਨ ਦੇ
ਮਾਲਕ ਕੁਲਦੀਪ ਰਾਏ ਨੇ ਦੱਸਿਆ ਕਿ ਅੱਜ ਦਾ ਮਾਹੌਲ ਕੋਰੋਨਾ ਵਾਇਰਸ ਕਰਕੇ ਬਹੁਤ ਸਹਿਮ ਦਾ ਬਣਿਆ ਹੋਇਆ ਹੈ। ਸਾਡੀ ਸਿਰਫ ਕੋਸ਼ਿਸ਼ ਇਹ ਹੈ ਕਿ ਦਰਸ਼ਕਾਂ ਦਾ ਧਿਆਨ ਥੋੜਾ ਜਿਹਾ ਹੋਰ ਪਾਸੇ ਪਾਇਆ ਜਾਵੇ। ਗੀਤ ਸਿਰਫ਼ ਮਨੋਰੰਜਨ ਵਾਸਤੇ ਹੈ।