17.7 C
United Kingdom
Thursday, June 25, 2026

More

    ਸੇਵਾਮੁਕਤ ਸੀਆਈਡੀ ਇੰਸਪੈਕਟਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

    ਅਸ਼ੋਕ ਵਰਮਾ
    ਬਠਿੰਡਾ,10ਦਸੰਬਰ2020:ਬਠਿੰਡਾ ’ਚ ਅੱਜ ਸਵੇਰੇ ਇੱਕ ਸੇਵਾਮੁਕਤ ਸੀਆਈਡੀ ਇੰਸਪੈਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਪੁਲਿਸ ਅਧਿਕਾਰੀ ਹਰਦੇਵ ਸਿੰਘ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪਹੰੁਚੀ ਅਤੇ ਸਥਿਤੀ ਦਾ ਜਾਇਜਾ ਲਿਆ। ਲਾਸ਼ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ’ਚ ਆਪਣੀ ਮੌਤ ਲਈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਹੈ। ਉਸ ਨੇ ਲਿਖਿਆ ਹੈ ਕਿ ਭਾਵੇਂ ਸਿੱਖ ਧਰਮ ’ਚ ਖੁਦਕਸ਼ੀ ਕਰਨਾ ਚੰਗੀ ਗੱਲ ਨਹੀਂ ਪਰ ਉਹ ਐਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੂੰ ਇਹ ਆਖਰੀ ਕਦਮ ਚੁੱਕਣਾ ਪਿਆ। ਸਹਾਰਾ ਜਨਸੇਵਾ ਦੇ ਵਲੰਟੀਅਰ ਸੰਦੀਪ ਗਿੱਲ ਅਤੇ ਰਾਜਿੰਦਰ ਕੁਮਾਰ ਵੀ ਮੌਕੇ ‘ਤੇ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ। ਬਸੰਤ ਵਿਹਾਰ ’ਚ ਆਪਣੇ ਲੜਕੇ ਕੋਲ ਰਹਿਣ ਵਾਲੇ 75 ਸਾਲਾ ਹਰਦੇਵ ਸਿੰਘ ਤਕਰੀਬਨ 14 ਸਾਲ ਪਹਿਲਾਂ ਸਾਲ 2006 ’ਚ ਪੁਲਿਸ ਦੇ ਖੁਫੀਆ ਵਿਭਾਗ ਚੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਉਸ ਦੀ ਪਤਨੀ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਦੱਸਦੇ ਹਨ ਕਿ ਪਤਨੀ ਦੀ ਮੌਤ ਉਪਰੰਤ ਉਹ ਕਾਫੀ ਪ੍ਰੇਸ਼ਾਨੀ ਦੇ ਆਲਮ ’ਚ ਰਹਿੰਦਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਵੀ ਚੱਲਿਆ ਆ ਰਿਹਾ ਸੀ। ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ‘ਚ ਪੁਲਿਸ ਸੇਵਾਮੁਕਤ ਪੁਲਿਸ ਇੰਸਪੈਕਟਰ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਰ ਕਾਰਨ ਖ਼ੁਦਕਸ਼ੀ ਕਰਨ ਬਾਰੇ ਲਿਖਿਆ  ਹੈ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!