
ਦਿੱਤੇ ਸਭ ਤੋੜ ਬੈਰੀਅਰ, ਲੱਗੇ ਸੀ ਜੋ ਸੱਜੇ ਖੱਬੇ,
ਦਿੱਲੀਏ ਸ਼ੇਰ ਪੰਜਾਬੀ, ਸਿੱਧੇ ਤੇਰੀ ਹਿੱਕ ਤੇ ਵੱਜੇ,
ਹਰਿਆਣਾ ਵੀ ਵੀਰ ਬਣ, ਹੈ ਨਾਲ ਖੜ ਗਿਆ,
ਸੂਬਾ ਪੰਜਾਬ ਵੀ, ਆਪਣੀ ਜਿਦ ਤੇ ਅੜ ਗਿਆ,
ਹੱਕ ਲਏ ਬਿਨਾਂ ਨਹੀਂ ਮੁੜਦੇ, ਵਾਪਿਸ ਘਰਾਂ ਨੂੰ,
ਸੁਣ ਕੇ ਗੂੰਜ ਜੈਕਾਰਿਆਂ ਦੀ, ਦੱਸ ਕਿੱਧਰ ਨੂੰ ਭੱਜੇ,
ਬਾਬੇ ਨਾਨਕ ਦੇ ਵੀਹਾਂ ਨੇ, ਵੇਖ ਲੈ ਭੁੱਖੇ ਲੋਕ ਰਜਾਤੇ,
ਕੇਸਰ ਵਾਲੇ ਦੁੱਧ ਨਾਲ, ਪਿੰਨੀਆਂ ਬਦਾਮਾਂ ਦੇ ਲੰਗਰ ਲਾਤੇ,
ਐਨ ਆਰ ਆਈਆਂ ਵੀ ਪੂਰਾ ਏ ਸਾਥ ਨਿਭਾਇਆ,
ਇਤਿਹਾਸ ਦੁਹਰਾ ਕੇ,ਦਿੱਲੀਏ ਤੇਰਾ ਤਖਤ ਹਿਲਾਇਆ,
“ਝੱਜੀ ਪਿੰਡ” ਵਾਲਾ ਸੱਚ ਲਿਖਦਾ, ਨਰਮ ਸੁਭਾਅ ਦੇ ਅੜਬ ਬੜੇ ਨੇ,
ਜਿਦ ਤੇ ਅੜ ਜਾਣ ਜਦ ਪੰਜਾਬੀ, ਫਿਰ ਗੁੱਸੇ ਵਿੱਚ ਹੋ ਜਾਣ ਕੱਬੇ,
ਲੈ ਦਿੱਲੀਏ ਸ਼ੇਰ ਪੰਜਾਬੀ, ਸਿੱਧੇ ਆਣ ਤੇਰੀ ਹਿੱਕ ਤੇ ਵੱਜੇ,
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)