3.5 C
United Kingdom
Sunday, March 8, 2026

More

    ਇਟਲੀ ਵਸਦੇ ਪੰਜਾਬੀ ਭਾਈਚਾਰੇ ਵਲੋਂ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕਾਂ ਲਈ ਭਰਵਾਂ ਹੁੰਗਾਰਾ ।

    (ਪੰਜ ਦਰਿਆ ਬਿਊਰੋ) ਇਟਲੀ ਦੇ ਜਿਲਾ ਰੀਜਿਓ ਐਮੀਲੀਆ ਦੇ ਕਸਬੇ ਕੋਰੇਜੀਓ ਦੇ ਗੁਰੂਦੁਆਰਾ ਸਾਹਿਬ ਵਿਖੇ ਇਲਾਕੇ ਦੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਇੱਕਠ ਕਰਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ, ਸੰਘਰਸ਼ ਦੇ ਹੱਕਾਂ ਲਈ ਹਾ ਦਾ ਨਾਅਰਾ ਮਾਰਦਿਆਂ ਭਾਰਤ ਦੀ ਮੌਜੂਦਾ ਸਰਕਾਰ ਤੇ ਸਰਮਾਏਦਾਰੀ ਸਿਸਟਮ ਦੀ ਨਿੰਦਾ ਕੀਤੀ ਗਈ। ਬੁਲਾਰਿਆਂ ਵਿੱਚ ਸਿਕੰਦਰ ਸਿੰਘ, ਦਲਜਿੰਦਰ ਸਿੰਘ ਰਹਿਲ, ਸੋਹਣ ਸਿੰਘ, ਹਰਵਿੰਦਰ ਸਿੰਘ,ਲਵਜੋਤ ਸਿੰਘ ਲਵ, ਅਤੇ ਰਿੰਕੂ ਗੋਹ, ਵਲੋਂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕੇ ਜਬਰ ਜ਼ੁਲਮ ਨਾਲ ਹੱਕ ਸੱਚ ਨੂੰ ਨਹੀ ਦਵਾਇਆ ਜਾ ਸਕਦਾ। ਜੋ ਕਾਨੂੰਨ ਲੋਕਾਂ ਦੇ ਹੱਕ ਵਿੱਚ ਹੀ ਨਹੀ, ਜਿਸ ਨੂੰ ਲੋਕ ਪ੍ਰਵਾਨ ਨਹੀਂ ਕਰਦੇ, ਕਿਉਂ ਜ਼ਬਰੀ ਥੋਪੇ ਜਾ ਰਹੇ ਹਨ। ਅਸੀਂ ਸਮੁੰਦਰੋਂ ਪਾਰ ਬੈਠਿਆਂ ਵੀ ਹੱਕ ਸੱਚ ਦੀ ਲੜਾਈ ਲੜਨ ਵਾਲੇ ਅਪਣੇ ਭਾਈਚਾਰੇ ਦੀ ਹਮਾਇਤ ਕਰਦੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਉਹ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰੇ ਵਰਨਾ ਅਸੀਂ ਵਿਦੇਸ਼ੀ ਧਰਤੀ ਤੇ ਰਹਿੰਦਿਆਂ ਵੀ ਇਸ ਸੰਘਰਸ਼ ਨੁੰ ਹੋਰ ਤੇਜ਼ ਕਰਾਂਗੇ। ਕਿਸਾਨਾਂ ਦੇ ਹੱਕ ਵਿੱਚ ਇਕੱਤਰ ਹੋਏ ਇਸ ਇੱਕਠ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸੰਧੂ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ ਮਾਵੀ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਦਲਵਿੰਦਰ ਸਿੰਘ, ਗੁਰਵਿੰਦਰ ਸਿੰਘ ਗੁਰੀ,ਖੇਮ ਸਿਘ, ਧਰਮਿੰਦਰ ਸਿੰਘ, ਅਸ਼ਵਨੀ ਕੁਮਾਰ, ਸਿਕੰਦਰ ਸਿੰਘ, ਅਮਰਜੀਤ ਸਿੰਘ, ਬਲਕਾਰ ਸਿੰਘ, ਰਾਜਿੰਦਰ ਸਿੰਘ ਸੁਖਵੰਤ ਸਿੰਘ , ਮਨਜੀਤ ਸਿੰਘ,ਗੁਰਮੀਤ ਸਿੰਘ, ਹਜੂਰਾ ਸਿੰਘ ਗੁਰਪ੍ਰੀਤ ਸਿੰਘ ਤੇ ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!