ਮਾਲੇਰਕੋਟਲਾ, 09 ਦਸੰਬਰ (ਜਮੀਲ ਜੌੜਾ): ਨਿਸਾਰ ਅਹਿਮਦ (64) ਪੁੱਤਰ ਨੂਰ ਮੁਹੰਮਦ ਰਿਟਾ. ਕਾਨੂੰਗੋ ਦਾ ਅਚਾਨਕ ਤਬੀਅਤ ਖਰਾਬ ਹੋਣ ਕਾਰਣ ਦੇਹਾਂਤ ਹੋ ਗਿਆ । ਉਹ ਬਹੁਤ ਹੀ ਨੇਕਦਿਲ ਅਤੇ ਮਿਲਣਸਾਰ ਵਿਅਕਤੀ ਸਨ । ਉਨਾਂ ਨੂੰ ਦੇਰ ਰਾਤ ਉਜਾੜੂ ਤਕੀਆ ਕਬਰਿਸਤਾਨ ਵਿਖੇ ਸਪੁਰਦੇ ਖਾਕ ਕੀਤਾ ਗਿਆ । ਨਮਾਜੇ ਜ਼ਨਾਜਾ ਵਿੱਚ ਇਲਾਕੇ ਦੇ ਧਾਰਮਿਕ, ਸਮਾਜੀ ਅਤੇ ਸਿਆਸੀ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੇ ਛੋਟੇ ਭਰਾ ਇਰਸ਼ਾਦ ਅਹਿਮਦ ਵਸੀਕਾ ਨਵੀਸ ਨੇ ਦੱਸਿਆ ਕਿ ਉਨਾਂ ਦੀ ਕੁਲਾਂ ਦੀ ਦੁਆ ਅੱਜ ਮਿਤੀ 10 ਦਸੰਬਰ ਦਿਨ ਵੀਰਵਾਰ ਨੂੰ ਮਸਜਿਦ ਖਲੀਫਾ ਮੁਹੱਲਾ ਗਰੀਬ ਨਗਰੀ ਈਦਗਾਰ ਰੋਡ ਵਿਖੇ ਸਵੇਰੇ 9 ਵਜੇ ਕਰਵਾਈ ਜਾਵੇਗੀ ।