10.2 C
United Kingdom
Saturday, April 19, 2025

More

    ਬਿਲਾਸਪੁਰ ਤੋਂ ਸਾਇਕਲ ‘ਤੇ ਦਿੱਲੀ ਗਏ ਕਿਸਾਨ ਤਰਲੋਚਨ ਸਿੰਘ ਦਾ ਪਿੰਡ ਮੁੜਨ ‘ਤੇ ਜ਼ੋਰਦਾਰ ਸਵਾਗਤ

    ਨਿਹਾਲ ਸਿੰਘ ਵਾਲਾ, ਬਿਲਾਸਪੁਰ (ਮਿੰਟੂ ਖੁਰਮੀ, ਮਨਜਿੰਦਰ ਮਣੀ)

    ਮੋਦੀ ਸਰਕਾਰ ਵੱਲੋਂ ਕਿਸਾਨੀ ਨੂੰ ਬਰਬਾਦ ਕਰਨ ਦੇ ਕਾਨੂੰਨਾ ਦੇ ਵਿਰੋਧ ਵਿੱਚ ਜਿੱਥੇ ਸਾਰੇ ਭਾਰਤ ਵਿੱਚ ਮੋਦੀ ਦੇ ਵਿਰੋਧ ਚ’ ਮੁਜਾਹਰੇ ਹੋ ਰਹੇ ਹਨ, ਉਸੇ ਕੜੀ ਵਜੋਂ ਕਿਸਾਨਾਂ ਵੱਲੋਂ ਦਿੱਲੀ ਵਿੱਚ ਧਰਨੇ ਜਾਰੀ ਹਨ। ਜਿਨ੍ਹਾਂ ਵਿੱਚ ਪੰਜਾਬ ਵਿੱਚੋਂ ਲਗਤਾਰ ਕਿਸਾਨਾਂ ਮਜਦੂਰਾਂ ਅਤੇ ਦੁਕਾਨਦਾਰਾਂ ਦਾ ਜਾਣਾ ਜਾਰੀ ਹੈ। ਮੋਗਾ ਜਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਨੌਜਵਾਨ ਤਰਲੋਚਨ ਸਿੰਘ ਨੇ ਨਵੇਕਲੀ ਪਹਿਲ ਕਰਦਿਆਂ ਸਾਈਕਲ ਤੇ ਦਿੱਲੀ ਤੇ ਚੜ੍ਹਾਈ ਕੀਤੀ, ਅਤੇ ਵਾਪਿਸ ਮੁੜਨ ਤੇ ਸਰਪੰਚ ਹਰਪ੍ਰੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਐਕਸੀਅਨ ਹਰਵੇਲ ਸਿੰਘ ਧਾਲੀਵਾਲ, ਪਰਮਜੀਤ ਸਿੰਘ ਪੰਚਾਇਤ ਮੈਂਬਰ, ਪਿੰਦਰ ਸਿੰਘ, ਸਾਧੂ ਸਿੰਘ ਜੋਧੇ ਕੇ,ਜੱਗਾ ਸਿੰਘ ਜੋਧੇ ਕੇ,ਗੀਤਾ ਜੋਧੇ ਕੇ,ਜੱਗਾ ਸਿੰਘ ਸਾਬਕਾ ਮੈਂਬਰ,ਬਾਰਾ ਮੈਂਬਰ, ਗੁਰਲਾਭ ਸਿੰਘ,ਡਾਕਟਰ ਜਗਸੀਰ ਸਿੰਘ,ਹਰੀ ਸਿੰਘ ਬਾਵਾ,ਕਮਲਜੀਤ ਸਿੰਘ,ਸਰਬਜੀਤ ਸਿੰਘ ਵਾਲੀਆ,ਮਨਜਿੰਦਰ ਸਿੰਘ ਟੈਲੀਕਾਮ,ਕਾਕਾ ਜਥੇਦਾਰ
    ਸਮੂਹ ਗੁਰਦੁਆਰਾ ਮਾਲੂਸਰ ਪ੍ਰਬੰਧਕ ਕਮੇਟੀ ਮੈਂਬਰ, ਪੱਪੀ ਸਿੰਘ ਖੇਲਾ,ਦਰਸ਼ਨ ਸਿੰਘ ਦਿਓਲ,ਪ੍ਰੀਤਮ ਸਿੰਘ, ਗੁਰਜੀਤ ਸਿੰਘ ਕਾਕੇ ਟਿਕੇ ਕਾ ਆਦਿ ਪਿੰਡ ਵਾਸੀ ਹਾਜ਼ਰ ਸਨ। ਇੱਥੇ ਇਹ ਵਰਣਨਯੋਗ ਹੈ ਕਿ ਤਰਲੋਚਨ ਸਿੰਘ ਬਿਲਾਸਪੁਰ ਤੋਂ 2 ਦਸੰਬਰ ਨੂੰ ਚੱਲ ਕੇ 3 ਦਸੰਬਰ ਨੂੰ ਦਿੱਲੀ ਪਹੁੰਚਿਆ ਸੀ ਅਤੇ ਕੱਲ੍ਹ ਵਾਪਿਸ ਬਿਲਾਸਪੁਰ ਪਹੁੰਚਿਆ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਕਿਹਾ ਕਿ ਮੇਰਾ ਮਕਸਦ ਮਸ਼ਹੂਰ ਹੋਣਾ ਨਹੀਂ ਸੀ ਸਾਇਕਲ ਤੇ ਜਾਣ ਦਾ ਮਕਸਦ ਇਹ ਦਰਸਾਉਣ ਦਾ ਸੀ ਕਿ ਕਿ ਪੰਜਾਬੀ ਨਸ਼ੇੜੀ ਨਹੀਂ ਹਨ ਗੁਰੂ ਬਾਜ਼ਾਂ ਵਾਲੇ ਦੇ ਪੁੱਤਰ ਸਿਰੜ ਦੇ ਪੱਕੇ ਹੁੰਦੇ ਹਨ। ਉਹਨਾਂ ਬੋਲਦਿਆਂ ਕਿਹਾ ਕਿ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ ਹਾਂ ਮੈਨੂੰ ਆਸ ਹੈ ਕਿਸਾਨਾਂ ਦਾ ਕੀਤਾ ਗਿਆ ਸੰਘਰਸ਼ ਕਾਮਯਾਬ ਹੋਵੇਗਾ ਅਤਰ ਕਿਸਾਨੀ ਦੀ ਜਿੱਤ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!