ਸਤਵੰਤ ਕੌਰ ਸੁੱਖੀ ਭਾਦਲਾ
ਸੁਣ ਮਿੱਠੇ ਮਿੱਠੇ ਬੋਲ, ਪੈਣ ਦਿਲ ਵਿੱਚ ਹੌਲ, ਕਹਿਣ ਯਾਦ ਬੜੀ ਮੈਡਮ ਜੀ ਆਉਂਦੀ,, ਘਰ ਚ’ ਹਾਂ ਕੈਦ ਹੋ ਗਏ ਕਾਹਤੋਂ ਵੈਨ ਨੀ ਸਕੂਲ ਵਾਲੀ ਆਉਂਦੀ…………..
ਉੱਠਦੇ ਹਾਂ ਹੁਣ ਅਸੀਂ ਬੜੀ ਦੇਰ ਨਾਲ ਜੀ,,ਲੇਟ ਨਾ ਹੋ ਜਾਈਏ ਰਹਿੰਦਾ ਫੇਰ ਵੀ ਖਿਆਲ ਜੀ,,, ਮੰਮੀ ਹੁਣ ਨਹੀਓਂ ਜਲਦੀ ਉਠਾਉਂਦੀ,, ਘਰ ‘ ਚ ਹਾਂ ਕੈਦ ਹੋ ਗਏ, ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ……..
ਫੋਨ ਉੱਤੇ ਕੰਮ ਆਇਆ ਪਾਪਾ ਜਦੋਂ ਆਖਦੇ,, ਹੁੰਦੇ ਹਨ ਰੁੱਝੇ ਉਹ ਵੀ ਔਖਾ ਔਖਾ ਝਾਕਦੇ, ਜਦੋਂ ਸਮਝ ਨਾ ਕੋਈ ਗੱਲ ਪਾਉਂਦੀ,,ਘਰ ‘ਚ ਹਾਂ ਕੈਦ ਹੋ ਗਏ, ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ……..

ਜਾਂਦੇ ਸੀ ਸਕੂਲ ਜਦੋਂ ਮਿਲਦੇ ਸਟਾਰ ਸੀ,, ਮੈਡਮ ਦੇ ਨਾਲ ਸਾਨੂੰ ਬੜਾ ਹੀ ਪਿਆਰ ਸੀ, ਤਾਹੀਓਂ ਯਾਦ ਸਾਨੂੰ ਉਨ੍ਹਾਂ ਦੀ ਸਤਾਉਂਦੀ,,, ਘਰਾਂ ‘ਚ ਹਾਂ ਕੈਦ ਹੋ ਗਏ, ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ………….
ਹਰ ਇੱਕ ਪਾਠ ਨੂੰ ਸੀ ਵਾਰ -ਵਾਰ ਪੜ੍ਹਦੇ, ਆਉਂਦੇ ਸੀ ਮੈਡਮ ਜਦੋਂ ਸਾਰੇ ‘ਕੱਠੇ ਖੜ੍ਹਦੇ, ਕਾਹਤੋਂ ਮੰਮੀ ਨਹੀਓਂ ਉਨ੍ਹਾਂ ਜਿਹਾ ਪੜ੍ਹਾਉਂਦੀ,,, ਘਰਾਂ ‘ਚ ਹਾਂ ਕੈਦ ਹੋ ਗਏ, ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ…….
ਸੋਹਣੀ ਸੋਹਣੀ ਰੋਜ਼ ਭਾਵੇਂ ਕਰਦੇ ਲਿਖਾਈ ਜੀ, ਕਰਦੇ ਹਾਂ ਹੁਣ ਆਨਲਾਈਨ ਪੜ੍ਹਾਈ ਜੀ,ਚੇਤੇ ਹਰ ਗੱਲ’ਸੁੱਖੀ’ ਜੋ ਸਿਖਾਉਂਦੀ, ਘਰਾਂ ‘ਚ ਹਾਂ ਕੈਦ ਹੋ ਗਏ,,ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ…….
ਆਓ ਸਾਰੇ ਰਲ- ਮਿਲ ਕਰੀਏ ਦੁਆਵਾਂ ਜੀ, ਖੁੱਲ ਜਾਣ ਬੰਦ ਹੋਈਆਂ
ਇਹ ਨੇ ਜੋ ਰਾਹਵਾਂ ਜੀ,, ‘ਸੁੱਖੀ” ਰੱਬ ਕੋਲ ਵਾਸਤਾ ਹੈ ਪਾਉਂਦੀ,, ਘਰਾਂ ‘ਚ ਹਾਂ ਕੈਦ ਹੋ ਗਏ,ਕਾਹਤੋਂ ਵੈਨ ਨਹੀਂ ਸਕੂਲ ਵਾਲੀ ਆਉਂਦੀ……