ਅੰਮ੍ਰਿਤਸਰ (ਰਾਜਿੰਦਰ ਰਿਖੀ)

ਕੋਵਿਡ 19 ਸੰਕਟ ਦੌਰਾਨ ਲੋਕਾਂ ਦੀ ਸਹਾਇਤਾ ਲਈ ਮੋਹਰਲੀ ਕਤਾਰ ‘ਚ ਖੜੇ ਧਾਰਮਿਕ ਸਥਾਨਾਂ, ਸੰਸਥਾਵਾਂ, ਕਲੱਬਾਂ ਤੇ ਲੋਕਾਂ ਦਾ ਜਿੱਥੇ ਸਰਕਾਰ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਅੱਜ ਤਹਿਸੀਲਦਾਰ ਲਛਮਣ ਸਿੰਘ ਅਤੇ ਨਾਇਬ ਤਹਿਸੀਲਦਾਰ ਸੁਖਦੇਵ ਬਾਂਗੜ ਬਾਬਾ ਬਕਾਲਾ ਸਾਹਿਬ ਵਲੋਂ ਲਾਇਨਜ਼ ਕਲੱਬ ਦੀਆਂ ਬੇਹਤਰ ਸੇਵਾਵਾਂ ਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਇਨਜ਼ ਕਲੱਬ ਰਈਆ ਬਿਆਸ ਨਾਈਟਸ ਦੇ ਪ੍ਰਧਾਨ ਅਤੇ ਐਕਸੀਅਨ ਬਿਜਲੀ ਬੋਰਡ ਇੰਜ ਐਸ.ਪੀ ਸੌਂਧੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਲੋਕ ਸੇਵਾ ਲਈ ਜਾਣੇ ਜਾਂਦੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਸ਼ਾਖਾ ਲਾਇਨਜ਼ ਕਲੱਬ ਰਈਆ ਬਿਆਸ ਨਾਈਟਸ ਵਲੋਂ 24 ਮਾਰਚ ਤੋਂ ਲੋਕ ਸੇਵਾ ਲਈ ਪਹਿਲਾਂ ਤਾਂ ਰਾਸ਼ਨ ਤੇ ਫਿਰ ਲੋੜੀਂਦੀਆਂ
ਦਵਾਈਆਂ, ਮਾਸਕ, ਦਸਤਾਨਿਆਂ ਤੋਂ ਇਲਾਵਾ ਆਪਣੇ ਤੌਰ ‘ਤੇ ਪੜਤਾਲ ਉਪਰੰਤ ਜਰੂਰਤਮੰਦਾਂ ਦੀ ਮਾਲੀ ਸਹਾਇਤਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਕਰੀਬ 45-46 ਪਿੰਡਾਂ ਦੇ ਲੋੜਵੰਦ ਘਰਾਂ ਤੱਕ ਉਨ੍ਹਾਂ ਦੇ ਦਰਵਾਜੇ ‘ਤੇ ਮਦਦ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਸੈਕਟਰੀ ਲਾਇਨ ਪ੍ਰਸ਼ਾਂਤ, ਲਾਇਨ ਸ਼ਿਵਰਾਜ ਬਾਵਾ, ਰੀਜਨ ਚੇਅਰਮੈਨ ਲਾਇਨ ਸੰਜੀਵ ਭੰਡਾਰੀ, ਲਾਇਨ ਪਵਨ ਕੁਮਾਰ, ਲਾਇਨ ਜਗਜੀਤ ਸਿੰਘ, ਲਾਇਨ ਅਜੈਪਾਲ ਸਿੰਘ, ਲਾਇਨ ਕਮਲਜੀਤ ਘਈ, ਲਾਇਨ ਰਵੀ ਕੁਮਾਰ, ਲਾਇਨ ਕਰਨ ਕਾਲੀਆ, ਲਾਇਨ ਕੁਲਵੰਤ ਸਿੰਘ ਰੰਧਾਵਾ, ਲਾਇਨ ਵਿਸ਼ੂ, ਲਾਇਨ ਅਮਨਦੀਪ ਸਿੰਘ, ਅਰਮਾਨ ਸੌਂਧੀ ਆਦਿ ਹਾਜ਼ਰ ਸਨ।