ਗੁਰਾਇਆ (ਮੁਨੀਸ਼ ਬਾਵਾ)

ਬਲਾਕ ਰੁੜਕਾ ਕਲਾਂ ਅਧੀਨ ਆਉਦੇ ਇੱਕ ਪਿੰਡ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਰਪੰਚ ਦੇ ਨੰਬਰ ਤੋ ਇੱਕ ਵਟਸਐਪ ਗਰੁੱਪ ‘ਚ ਅਸ਼ਲੀਲ ਤਸਵੀਰ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਟਸਐਪ ਗਰੁੱਪ ‘ਚ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਸਾਰੇ ਪਿੰਡਾਂ ਦੇ ਕਰੀਬ 50 ਸਰਪੰਚ ਐਡ ਹਨ , ਜਿਸ ਵਿੱਚ ਅੱਧ ਦੇ ਕਰੀਬ ਮਹਿਲਾ ਸਰਪੰਚ ਤੋ ਇਲਾਵਾ ਬਲਾਕ ਰੁੜਕਾ ਕਲਾਂ ਦਫਤਰ ਦੀਆਂ ਦੋ ਮਹਿਲਾ ਮੁਲਾਜ਼ਮ ਵੀ ਹਨ, ਜਿਸ ਕਰਕੇ ਇਹ ਮਾਮਲਾ ਕਾਫੀ ਗਰਮਾ ਗਿਆ ਹੈ। ਇਸ ਸਬੰਧੀ ਬਲਾਕ ਰੁੜਕਾ ਕਲਾਂ ਦੇ ਬੀ.ਡੀ.ਪੀ.ਓ ਰਾਮਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਇਸਦੀ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ। ਜਿਸਤੋਂ ਬਾਅਦ ਮਾਮਲਾ ਗੰਭੀਰ ਹੋਣ ਕਾਰਨ ਉਕਤ ਸਰਪੰਚ ਨੂੰ ਨੋਟਿਸ ਜਾਰੀ ਕਰਕੇ ਦਫ਼ਤਰ ਚ ਤਲਬ ਕੀਤਾ ਗਿਆ ਅਤੇ ਇਸ ਫੋਟੋ ਪਾਉਣ ਬਾਰੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਸਰਪੰਚ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ, ਉਸ ਦੇ ਫੋਨ ਤੋ ਕਿਸੇ ਨੇ ਜਾਣਬੁੱਝ ਕੇ ਇਹ ਸ਼ਰਾਰਤ ਕੀਤੀ ਹੈ, ਕਿਉਕਿ ਉਹ ਆਪ ਜਿਆਦਾਤਰ ਸਾਦਾ ਫੋਨ ਹੀ ਚਲਾਉਦੇ ਹਨ। ਸਰਪੰਚ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੇ ਫ਼ੋਨ ਤੋਂ ਇਹ ਫ਼ੋਟੋ ਗਰੁੱਪ ਚ ਗਈ ਹੈ ਜਿਸਦੇ ਲਈ ਉਹ ਸਾਰੀਆਂ ਤੋਂ ਮਾਫ਼ੀ ਮੰਗਦੇ ਹਨ ਅਤੇ ਇਸ ਗੱਲ ਲਈ ਉਹ ਕਾਫ਼ੀ ਸ਼ਰਮਿੰਦਾ ਹਨ।