ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਅੱਜ ਹੋਈਆਂ ਨਵੀਆਂ 861 ਮੌਤਾਂ
ਇੰਗਲੈਂਡ ਵਿੱਚ ਨਵੀਆਂ ਮੌਤਾਂ 740
ਸਕਾਟਲੈਂਡ ਵਿੱਚ ਨਵੀਆਂ ਮੌਤਾਂ 80
ਵੇਲਜ਼ ਵਿੱਚ ਨਵੀਆਂ ਮੌਤਾਂ 32
ਉੱਤਰੀ ਆਇਰਲੈਂਡ ਵਿਚ ਨਵੀਆਂ ਮੌਤਾਂ 18
ਬਰਤਾਨੀਆ ਭਰ ਵਿੱਚ ਪੌਜੇਟਿਵ ਕੇਸਾਂ ਦੀ ਗਿਣਤੀ ਵੀ 103093 ‘ਤੇ ਪਹੁੰਚ ਗਈ ਹੈ।
ਸਕਾਟਲੈਂਡ ਵਿੱਚ ਮੌਤਾਂ ਦੀ ਗਿਣਤੀ ਬੇਸ਼ੱਕ ਪ੍ਰਸਾਰਿਤ ਹੁੰਦੇ ਅੰਕੜਿਆਂ ਮੁਤਾਬਿਕ ਘੱਟ ਦਿਸ ਰਹੀ ਹੈ ਪਰ ਐੱਨ ਆਰ ਐੱਸ ਦੇ ਅੰਕੜੇ ਦੱਸਦੇ ਹਨ ਕਿ 12 ਅਪ੍ਰੈਲ ਤੱਕ ਹੀ 962 ਮੌਤਾਂ ਹੋ ਚੁੱਕੀਆਂ ਹਨ। ਸਕਾਟਲੈਂਡ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 62% ਮੌਤਾਂ ਹਸਪਤਾਲਾਂ ਵਿੱਚ ਅਤੇ ਲਗਭਗ 24.6% ਮੌਤਾਂ ਕੇਅਰ ਹੋਮਜ਼ ਵਿੱਚ ਹੋਈਆਂ ਦੱਸੀਆਂ ਗਈਆਂ ਹਨ।
ਉੱਤਰੀ ਆਇਰਲੈਂਡ ਵਿਚ ਕੁੱਲ ਮੌਤਾਂ ਦੀ ਗਿਣਤੀ 158 ਹੋ ਗਈ ਹੈ ਜਦਕਿ ਪੌਜੇਟਿਵ ਪਾਏ ਗਏ ਕੇਸ 2201 ਹਨ।
ਵੇਲਜ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 495 ‘ਤੇ ਪਹੁੰਚ ਗਈ ਹੈ।