3.4 C
United Kingdom
Sunday, March 8, 2026

More

    ਕਿਸਾਨੀ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਭਾਰਤ ਬੰਦ ਦਾ ਪੂਰਨ ਤੌਰ ਤੇ ਸਮਰਥਨ-ਅਕਾਲੀ ਆਗੂ

    ਅਕਾਲੀ ਆਗੂ ਗੁਰਮੇਲ ਸਿੰਘ ਧਾਲੀਵਾਲ, ਪਰਦੁਮਨ ਸਿੰਘ ਸਿੱਧੂ ਦਲੇਲਗੜ, ਸੁਖਵਿੰਦਰ ਸਿੰਘ ਹਥੋਆ ਅਤੇ ਜਥੇਦਾਰ ਤਰਸੇਮ ਸਿੰਘ ਭੂਦਨ ਗੱਲਬਾਤ ਕਰਦੇ ਹੋਏ। (ਤਸਵੀਰ-ਥਿੰਦ)

    ਮਾਲੇਰਕੋਟਲਾ, 7 ਦਸੰਬਰ (ਥਿੰਦ)-ਕੇਂਦਰ ਸਰਕਾਰ ਵਲੋਂ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਯੋਜਨਾ ਬੇਹੱਦ ਨਿੰਦਣਯੋਗ ਹੈ, ਕਿਉਂਕਿ ਪੰਜਾਬ ਦੇ ਅੰਨਦਾਤਾ ਨੇ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਹੈ।ਉਪਰੋਕਤ ਵਿਚਾਰਾਂ ਦਾ ਪਰਗਟਾਵਾ ਹਾਊਸਫੈਡ ਪੰਜਾਫ ਦੇ ਸਾਬਕਾ ਚੇਅਰਮੈਨ ਅਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ.ਪਰਦੁਮਨ ਸਿੰਘ ਸਿੱਧੂ ਦਲੇਲਗੜ, ਗੁਰਮੇਲ ਸਿੰਘ ਧਾਲੀਵਾਲ ਸਰਕਲ ਪਰਧਾਨ ਦਿਹਾਤੀ ਮਾਲੇਰਕੋਟਲਾ, ਜਥੇਦਾਰ ਤਰਸੇਮ ਸਿੰਘ ਭੂਦਨ ਸੀਨੀਅਰ ਆਗੂ ਅਤੇ ਸੁਖਵਿੰਦਰ ਸਿੰਘ ਹਥੋਆ ਸਰਕਲ ਪਰਧਾਨ ਨੌਸ਼ਹਿਰਾ ਜੋਨ ਅਮਰਗੜ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿਉਂਕਿ ਸਮੁੱਚੇ ਦੇਸ਼ ਅੰਦਰੋਂ ਕਿਸਾਨੀ ਸੰਘਰਸ਼ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਘਰਸ਼ ਵਿਚ ਪੂਰਨ ਤੌਰ ਤੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਹੋਰ ਬੁਲੰਦੀਆਂ ਨੂੰ ਛੂਹ ਸਕੇ, ਇਸ ਲਈ 8 ਦਸੰਬਰ ਦੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਕਾਮਯਾਬ ਬਣਾਉਣ ਲਈ ਸਾਨੂੰ ਸਭ ਨੂੰ ਆਪਣਾ-ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਸੰਘਰਸ਼ ਨੂੰ ਹੋਰ ਬਲ ਮਿਲ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!