ਰਜਨੀ ਵਾਲੀਆ
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਜੋ ਹਵਾਵਾਂ ਨਾਲ ਲੈ ਤੁਰਦਾ,
ਓ ਤੁਫਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਔਖੇ ਦਿਲਾਂ ਚ ਘਰ ਬਣਦੇ,
ਥਾਂ ਲੈਣੇ ਔਖੇ ਨੇਂ |
ਏਸ ਮੁਹੱਬਤ ਦੇ ਸੌਦੇ ਵਿੱਚ,
ਮਿਲਦੇ ਅਕਸਰ ਧੋਖੇ ਨੇਂ |
ਪਰ ਜੋ ਵੱਸ ਜਾਂਦੀ ਏ ਜਾਨ ਦੇ,
ਅੰਦਰ ਜਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਅੱਖਰਾਂ ਦੇ ਇਸ ਬੁਣੇ ਜਾਲ ਨੂੰ,
ਉਹ ਸਮਝਦਾਰ ਜੋ ਸਮਝੇ |
ਦਿਲ ਅੰਦਰਲੇ ਕਿਸੇ ਹਾਲ ਨੂੰ,
ਉਹ ਸਮਝਦਾਰ ਜੋ ਸਮਝੇ |
ਸਫਿਆ ਜੋ ਤੇਰੇ ਕੰਮ ਆ ਰਿਹਾ,
ਓ ਮੇਰਾ ਗਿਆਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਹੋਣਾ ਫੁੱਲਾਂ ਦੀ ਰਾਖੀ ਲਈ ,
ਮਾਲੀ ਇੱਕ ਚੰਗਾ ਜਰੂਰੀ ਏ |
ਮਹਿਕਾਂ ਤੋਂ ਕਦੇ ਦੂਰ ਨਈਂ,
ਰਹਿੰਦੀ ਮਨ ਦੀ ਜੋ ਕਸਤੂਰੀ ਏ |
ਜੋ ਟੁੱਟਦਾ ਨਈਂ ਡਿੱਗਕੇ ਉਹ,
ਗੁਲਦਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਹਰ ਵੇਲੇ ਕਿਉਂ ਬੰਦਾ ਖੁਦ ਨੂੰ,
ਦੱਸ ਰੱਬ ਸਮਝਦਾ ਏ |
ਰੱਬ ਨੂੰ ਇੱਕ ਬੱਸ ਮੂਰਤ ਖੁਦ ਨੂੰ,
ਹੀ ਸਭ ਸਮਝਦਾ ਏ |
ਸੱਚ ਜਾਣੀਂ ਉਹ ਉੱਪਰ ਬੈਠਾ,
ਹੋਇਆ ਭਗਵਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਸੱਚਾ ਬੰਦਾ ਜੋ ਕਹਿੰਦਾ ਏ,
ਉਹ ਪੂਰਾ ਵੀ ਕਰਦਾ ਏ |
ਜੇਕਰ ਵਚਨ ਪੁਗਾਉਣ ਖਾਤਿਰ,
ਹਰਨਾ ਪਏ ਹਰਦਾ ਏ |
ਸੱਚੇ ਬੰਦੇ ਦੀ ਦਿੱਤੀ ਹੋਈ,
ਬੱਸ ਜੁਬਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਉਹ ਧੰਨ ਹੁੰਦੇ ਜੋ ਕਰਕੇ ਕਦੇ,
ਜਤਾਇਆ ਨਈਂ ਕਰਦੇ |
ਉਹ ਧੰਨ ਹੁੰਦੇ ਜੋ ਦੇ ਕੇ ਕਦੇ,
ਗਿਣਾਇਆ ਨਈਂ ਕਰਦੇ |
ਜੋ ਬਿਨ ਦੱਸੇ ਕੀਤਾ ਜਾਵੇ ,
ਉਹ ਦਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |
ਜੋ ਔਲਾਦ ਮਾਪਿਆਂ ਦੀ
ਸੇਵਾ ਦੇ ਲਈ ਅੱਗੇ ਰਹਿੰਦੀ ਹੈ |
ਜੋ ਦੁੱਖ-ਸੁੱਖ ਨੂੰ ਸਮਝੇ ਤੇ,
ਬਣ ਜਾਂਦੀ ਵਹਿੰਗੀ ਹੈ |
ਜੋ ਆਗਿਆਕਾਰੀ ਨਿਕਲ ਆਏ,
ਓ ਰਜਨੀ ਸੰਤਾਨ ਮੁਕੰਮਲ ਹੈ |
ਕਦੇ ਜੋ ਗਲਤੀ ਨਈਂ ਕਰਦਾ,
ਓ ਇਨਸਾਨ ਮੁਕੰਮਲ ਹੈ |