3.5 C
United Kingdom
Sunday, March 8, 2026

More

    ਬਠਿੰਡਾ: ਸਰਕਾਰੀ ਪਾਲੀਟੈਕਨਿਕ ਕਾਲਜ ’ਚ ਮਨਾਇਆ ਏਡਜ਼ ਚੇਤਨਾ ਦਿਵਸ

    ਅਸ਼ੋਕ ਵਰਮਾ
     ਬਠਿੰਡਾ,2ਦਸੰਬਰ2020: ਵਿਸ਼ਵ ਏਡਜ਼ ਦਿਵਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਦੀ ਕੌਮੀ ਸੇਵਾ ਯੋਜਨਾ ਇਕਾਈ ਦੇ ਪ੍ਰੋਗਰਾਮ ਅਫਸਰ ਪਵਨ ਕੁਮਾਰ ਤੇ ਸਹਾਇਕ ਪ੍ਰੋਗਰਾਮ ਅਫਸਰ ਗੁਰਬਿੰਦਰਜੀਤ ਸਿੰਘ ਗਿੱਲ ਅਤੇ ਰੈੱਡ ਰਿਬਨ ਕਲੱਬ ਦੀ ਦੇਖ-ਰੇਖ ਹੇਠ ਐਚ.ਆਈ.ਵੀ  ਏਡਜ਼ ਜਾਗਰੂਕਤਾ ਦਿਵਸ ਮਨਾਉਣ ਤਹਿਤ ਵੈਬੀਨਾਰ ਕਰਵਾਇਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਵੈਬੀਨਾਰ ਵਿੱਚ ਭਾਗ ਲੈਣ ਵਾਲੇੇ ਬੁਲਾਰਿਆਂ ਨੂੰ ਜੀ ਆਇਆ ਆਖਿਆ ਅਤੇ  ਵਿਦਿਆਰਥੀਆਂ ਨੂੰ ਇਹਨਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ।
                                 ਉਹਨਾਂ ਵਿਦਿਅਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੰਭੀਰ ਸਮਾਜਿਕ ਮੁੱਦਿਆਂ ਨਾਲ ਜੁੜ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ। ਵੈਬੀਨਾਰ ਦੇ ਮੁੱਖ ਬੁਲਾਰੇ ਸੰਯੁਕਤ ਰਾਸ਼ਟਰ ਵੱਲੋਂ ਪ੍ਰਵਾਨਤ ਏਡਜ਼ ਸਿੱਖਿਅਕ ਨਰਿੰਦਰ ਬੱਸੀ ਨੇ ਇਨਸਾਨੀ ਸਰੀਰ, ਦਿਮਾਗ, ਸੋਚ ਅਤੇ ਆਚਰਣ ਬਾਰੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਐਚ.ਆਈ.ਵੀ ਕਿਵੇਂ ਇਨਸਾਨੀ ਸਰੀਰ ਤੱਕ ਪਹੰੁਚਦਾ ਹੈ। ਉਹਨਾਂ ਏਡਜ਼ ਤੋਂ ਬਚਾਅ ਕਰਨ ਦੇ ਸਾਧਨਾਂ ਪ੍ਰਤੀ ਵੀ ਜਾਗਰੂਕ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਅਤੇ ਸਮਾਜ ਨੂੰ ਸਰੱਖਿਅਤ ਰੱਖਿਆ ਜਾ ਸਕੇ।
                       ਇਸ ਮੌਕੇ ਕਾਲਜ ਦੇ ਆਰਟ ਅਤੇ ਹੌਬੀ ਕਲੱਬ ਇੰਚਾਰਜ ਸ਼੍ਰੀਮਤੀ ਅਰਚਨਾ ਸਿੰਗਲਾ ਅਤੇ ਲੈਕਚਰਾਰ ਆਰਕੀਟੈਕਚਰ ਅਨਮੋਲ ਗਰਗ ਨੇ ਐਚ.ਆਈ.ਵੀ ਏਡਜ਼ ਅਤੇ ਡਰੱਗ ਡੀ-ਅਡਿਕਸ਼ਨ ਵਿਸ਼ੇ ਤੇ ਆਨਲਾਈਨ ਅੰਤਰ-ਵਿਭਾਗੀ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ । ਇਹਨਾਂ ਮੁਕਾਬਲਿਆਂ ’ਚ ਮਕੈਨੀਕਲ ਵਿਭਾਗ ਦੇ ਵਿਦਿਆਰਥੀ ਅਭਿਸ਼ੇਕ ਕੁਮਾਰ ਨੇ ਪਹਿਲਾ, ਕੰਪਿਊਟਰ ਅਤੇ ਇਲੈਕਟ੍ਰੀਕਲ ਵਿਭਾਗ ਦੀਆਂ ਵਿਦਿਆਰਥਣਾਂ ਉਰਮਿਲਾ ਕੁਮਾਰੀ ਤੇ ਨਵਨੀਤ ਕੌਰ ਨੇ ਦੂਸਰਾ ਅਤੇ ਈਸੀਈ ਵਿਭਾਗ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਸ਼੍ਰੀਮਤੀ ਆਸ਼ਾ ਰਾਣੀ, ਲਖਵਿੰਦਰ ਸਿੰਘ ਅਤੇ ਅਭਿਨਵ ਸੋਨੀ ਲੈਕਚਰਾਰ ਨੇ ਨਿਭਾਈ ਗ। ਕਾਲਜ ਵਿਖੇ ਇਹ ਵਿਸ਼ਵ ਏਡਜ਼ ਦਿਵਸ ਸਫਲਤਾਪੂਰਵਕ ਮਨਾਇਆ ਗਿਆ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!