3.5 C
United Kingdom
Sunday, March 8, 2026

More

    “ਸੂਰਮਿਆਂ ਦੇ ਕਦਮ” ਗੀਤ ਫ਼ਰਜ਼ ਯਾਦ ਕਰਵਾਉਣ ਦੀ ਅਦਨੀ ਜਿਹੀ ਕੋਸ਼ਿਸ਼- ਰਸ਼ਪਾਲ ਸਿੰਘ ਖੁਸ਼ਦਿਲ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਗੀਤ ਇੱਥੋਂ ਹੀ ਕਲਿੱਕ ਕਰਕੇ ਸੁਣੋ

    “ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਹਨ। ਸੂਰਮੇ, ਓਹ ਹੁੰਦੇ ਹਨ ਜੋ ਸਮੇਂ ਦੀ ਅੱਖ ‘ਚ ਅੱਖ ਪਾ ਕੇ ਸਮੇਂ ਨੂੰ ਵੀ ਨੀਵੀਂ ਪਾਉਣ ਲਈ ਮਜਬੂਰ ਕਰ ਦੇਣ। ‘ਸੂਰਮਿਆਂ ਦੇ ਕਦਮ’ ਗੀਤ ਫ਼ਰਜ਼ ਭੁੱਲ ਕੇ ਮਾਨਸਿਕ ਜਾਂ ਸਰੀਰਕ ਖੁਦਕੁਸ਼ੀ ਦੇ ਰਾਹ ਤੁਰੇ ਜਾਂਦੇ ਵੀਰਾਂ ਭੈਣਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਹੋਕਰੇ ਮਾਰ ਕੇ ਬੁਲਾਉਣ ਦਾ ਯਤਨ ਕੀਤਾ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਰਸ਼ਪਾਲ ਸਿੰਘ ਖੁਸ਼ਦਿਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਗੀਤ ਨੂੰ ਕਲਮਬੱਧ ਸਕਾਟਲੈਂਡ ਦੇ ਸਹਿਰ ਗਲਾਸਗੋ ਵਸਦੇ ਪ੍ਰਪੱਕ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਕੀਤਾ ਹੈ। ਸੰਗੀਤਕ ਧੁਨਾਂ “ਐਰੋ ਸਾਊਂਡਜ਼” ਨੇ ਤਿਆਰ ਕੀਤੀਆਂ ਹਨ ਤੇ ਤਰਜ਼ ਕਰਮਦੀਪ ਸਿੰਘ ਈਸੇਵਾਲ ਦੀ ਹੈ। ਵੀਡੀਓ ਰਾਹੀਂ ਗੀਤ ਨੂੰ ਸਾਰਥਿਕਤਾ ਦੇਣ ਦਾ ਕੰਮ ਸਮਨ ਨੇ ਕੀਤਾ ਹੈ।

    ਕੀ ਕਹਿਣਾ ਹੈ ਅਮਨਦੀਪ ਸਿੰਘ ਅਮਨ ਦਾ?

    ਸ਼ਾਇਰ ਅਮਨਦੀਪ ਸਿੰਘ ਅਮਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਧਰਤੀ ‘ਤੇ ਸਿਰਫ ਖਾਣ ਪੀਣ, ਪਰਿਵਾਰਕ ਖੁਸ਼ੀਆਂ ਗਮੀਆਂ ਦਾ ਨਿਪਟਾਰਾ ਕਰਨ ਹੀ ਨਹੀਂ ਆਏ, ਸਗੋਂ ਸਾਡੇ ਕੁਝ ਕੌਮੀ ਫ਼ਰਜ਼ ਵੀ ਹਨ। ਪਰ ਇਹਨਾਂ ਫ਼ਰਜ਼ਾਂ ਨੂੰ ਨੇਪਰੇ ਚਾੜ੍ਹਨ ਲਈ ਵੀ ਸਿਦਕਦਿਲੀ ਦੀ ਜ਼ਰੂਰਤ ਹੈ, ਹੌਸਲਾ ਢਾਹ ਕੇ ਜੰਗ ਦੇ ਮੈਦਾਨ ਨਹੀਂ ਜਿੱਤੇ ਜਾਂਦੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!