ਦੁੱਖਭੰਜਨ ਰੰਧਾਵਾ
0351920036369
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਮੇਰੇ ਸ਼ਬਦਾਂ ਨੂੰ ਮੌਤ ਵੀ ਆ ਗਈ ਏ,
ਹੋ ਸਕਦੈ ਮੈਂ ਨਾ ਬੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਮੌਲਾ ਮੈਂ ਕਰ ਬੈਠਾਂ ਪਰ ਪਾਈ ਨਈਂ,
ਕਿਉਂ ਮੈਨੂੰ ਰਾਸ ਮੁਹੱਬਤ ਆਈ ਨਈਂ,
ਰੱਬਾ ਉਲਾਹਮਾ ਏ ਤੇਰੀ ਵਡਿਆਈ ਨਈਂ,
ਮੇਰੇ ਵਿੱਚ ਤਾਂ ਐਬ ਹਜਾਰਾਂ ਨੇਂ ,
ਹੋ ਸਕਦੈ ਮੈਂ ਨਾ ਤੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਮੈਨੂੰ ਹੋਈ ਮੁਹੱਬਤ ਹੱਥੋਂ ਸਜ਼ਾ ਵੇਖੋ,
ਉਸ ਡਾਢੇ ਦੀ ਡਾਢੀ ਰਜ਼ਾ ਵੇਖੋ,
ਦਮ ਵਿਕਿਆ ਕਿਹੜੇ ਭਾਅ ਵੇਖੋ,
ਮੈਨੂੰ ਐਸੀ ਮਿੱਟੀ ਦਾ ਪਤਾ ਦਿਓ,
ਜਿੱਥੇ ਮੈਂ ਇਸ ਜਿੰਦ ਨੂੰ ਰੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਮੌਤ ਪੁੱਛਦੀ ਏ ਕਦੋਂ ਹੋਵਣਾ ਏ ਮੇਰਾ,
ਦੱਸ ਦੇਵੀਂ ਛੇਤੀ ਬਿਸਤਰ ਵਿਛ ਗਿਐ ਤੇਰਾ,
ਸੁੱਤੇ ਨੂੰ ਚੱਕਾਂਗੀ ਇੱਕ ਦਿਨ ਪਾਵਾਂਗੀ ਫੇਰਾ,
ਰਿਸ਼ਤਾ ਮੇਰਾ ਏਨਾ ਵੀ ਨਈ ਕੱਚਾ,
ਮਹਿਰਮ ਫੜ ਲਏ ਜੇ ਬਾਂਹ ਨਾ ਡੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਕੁਝ ਵੀ ਨਹੀ ਮੈਂ ਕੀਮਤ ਕੌਡੀ ਪਾ ਕੇ ਰੱਖ,
ਜਿਉਣ-ਜੋਗਿਆਂ ਚ ਨਈਂ ਸਾਹੋਂ ਕਰਕੇ ਰੱਖ ਵੱਖ,
ਮੁਕੱਦਰਾਂ ਹੀ ਮੇਰਿਆਂ ਨੇ ਲਿਆ ਨਈ ਪੱਖ,
ਮੇਰੇ ਚ ਕਮੀਆਂ ਨੇ ਕਿੱਥੇ-ਕਿੱਥੇ ,
ਅੱਜ ਮੈਂ ਕਰ ਪੜਚੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |
ਦੁੱਖਭੰਜਨ ਨੂੰ ਉਹਦਿਆਂ ਗੁਨਾਹਾ ਦੀ ਸਜਾ,
ਲਾਈ ਉਹਨੇ ਉਥੇ ਜਿੱਥੇ ਤੇਰੀ ਸੀ ਰਜਾ,
ਉਹ ਹੱਸੇ ਤਾੜੀ ਮਾਰ ਉਹਨੇ ਲੈਣਾ ਏ ਮਜਾ,
ਹਮੇਸ਼ਾਂ ਰਵਾਂ ਮੈਂ ਸਾਹਮਣੇ ਖਲੋਤਾ,
ਤਾਂ ਕਿ ਮੌਤ ਨੂੰ ਮੈ ਟੋਲ ਸਕਾਂ |
ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
ਹੋ ਸਕਦੈ ਮੈਂ ਨਾ ਖੋਲ ਸਕਾਂ |