ਰਜਨੀ ਵਾਲੀਆ
ਮੈਂ ਇੱਕ ,
ਫਰਿਆਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਇਤਬਾਰ ਕਰਿਆ ਏ,
ਮੈਂ ਤਾਂ,
ਇਤਬਾਰ ਦੇ ਅੱਗੇ |
ਖਾਣ ਨੂੰ ਦੇ,
ਸਭਨੂੰ ਖਾਣਾ |
ਮੰਨਣ ਨੂੰ,
ਦੇ ਸਭਨੂੰ ਭਾਣਾ |
ਸਭਨਾ ਨੇ,
ਇੱਕੋ ਥਾਂ ਜਾਣਾ |
ਕਿਸੇ ਦਾ,
ਵੱਖ ਨਈਂ ਟਿਕਾਣਾ |
ਮੈਂ ਇੱਕ ,
ਫਰਿਆਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਆਸ ਦੀ,
ਸ਼ਾਮ ਨਾ ਹੋਵੇ |
ਕੋਈ,
ਬਦਨਾਮ ਨਾ ਹੋਵੇ |
ਬੇ ਸ਼ਰਧਾ,
ਧਾਮ ਨਾ ਹੋਵੇ |
ਹੱਕ-ਹਲਾਲ,
ਹਰਾਮ ਨਾ ਹੋਵੇ |
ਮੈਂ ਇੱਕ ,
ਫਰਿਆਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਕਦੇ ਹੰਕਾਰ,
ਨਾ ਕਰੀਏ |
ਓ ਬਖਸ਼ਣ ਹਾਰੇ,
ਤੋਂ ਡਰੀਏ |
ਸੱਚੀ ਹੀ ਗੱਲ,
ਹੁੰਦੀ ਖਰੀ ਏ |
ਓ ਨਾ ਡੋਬੇ,
ਤਾਂ ਹੀ ਤਰੀਏ |
ਮੈਂ ਇੱਕ ,
ਫਰਿਆਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਕੀ ਲੈ ਆਏ,
ਕੀ ਲੈ ਜਾਣਾ |
ਸਭ ਕੁਝ ਏਥੇ,
ਹੀ ਰਹਿ ਜਾਣਾ |
ਜੋ ਬਣਿਆ ਉਹ,
ਵੀ ਢਹਿ ਜਾਣਾ |
ਸਿਆਣੇ ਨੇ ਤਾਂ,
ਬੱਸ ਕਹਿ ਜਾਣਾ |
ਮੈਂ ਇੱਕ ,
ਫਰਿਯਾਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਇੱਕ,
ਰੋਟੀ ਦੇ ਸਭਨੂੰ |
ਛੱਤ ਭਾਵੇਂ,
ਛੋਟੀ ਦੇ ਸਭਨੂੰ |
ਕਿਸਮਤ ਨਾ,
ਖੋਟੀ ਦੇ ਸਭਨੂੰ |
ਮੱਤ ਨਾ,
ਮੋਟੀ ਦੇ ਸਭਨੂੰ |
ਮੈਂ ਇੱਕ ,
ਫਰਿਯਾਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |
ਰਜਨੀ ਤਾਂ,
ਮੰਗਦੀ ਖੈਰਾਂ |
ਦਿਲਾਂ ਚੋਂ ਜਾਣ,
ਸਭ ਜ਼ਹਿਰਾਂ |
ਦਿੱਤਾ ਨਈਂ,
ਕੁਝ ਕਦੇ ਵੈਰਾਂ |
ਤੂੰ ਆਉਣੈਂ ਤਾਂ,
ਮੈਂ ਅੱਜ ਠਹਿਰਾਂ |
ਮੈਂ ਇੱਕ ,
ਫਰਿਯਾਦ ਕੀਤੀ ,
ਏ ਪਰਵਰਦਿਗਾਰ,
ਦੇ ਅੱਗੇ |