ਰਜਨੀ ਵਾਲੀਆ
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਆਪਣਾ ਤਾਂ ਦੁੱਖ ਸਭ ਜਰਦੇ ਨੇਂ,
ਬੇਗਾਨਾ ਜਰਦਾ ਦੇਖਿਆ ਕੋਈ-ਕੋਈ |
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਬੰਦੇ ਤੇ ਐਸੀਆਂ ਭੀੜਾਂ ਪੈ ਜਾਵਣ,
ਆਪਣੇ ਵੀ ਪਿੱਠ ਵਿਖਾ ਜਾਂਦੇ |
ਉਦੋ ਭਾਈ ਵੀ ਭਾਈ ਦੀ ਬਾਂਹ ਛੱਡ,
ਦਏ ਜਦੋ ਔਖੇ ਵੇਲੇ ਆ ਜਾਂਦੇ |
ਆਪਣੇ ਲਈ ਸਾਰੇ ਈ ਜਿੱਤਦੇ ਨੇ,
ਰਿਸ਼ਤੇ ਲਈ ਹਰਦਾ ਦੇਖਿਆ ਕੋਈ-ਕੋਈ |
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਕਈ ਰਿਸ਼ਤੇ ਵਿੱਚ ਜੁੜਕੇ ਨਿਭਦੇ ਨਈ,
ਤੇ ਕਈ ਰਿਸ਼ਤੇ ਜੋੜ ਨਿਭਾ ਜਾਂਦੇ |
ਉਹ ਐਸਾ ਨਿਭਦੇ ਉਮਰ ਸਾਰੀ,
ਸਭਨਾ ਨੂੰ ਨਿਭਾਉਣਾ ਸਿਖਾ ਜਾਂਦੇ |
ਜੋ ਰਿਸ਼ਤਿਆਂ ਲਈ ਗਰਮੀ ਰੱਖਦਾ ਏ,
ਤੇ ਖੁਦ ਠਰਦਾ ਵੇਖਿਆ ਕੋਈ-ਕੋਈ |
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਕਈ ਵਾਂਗ ਬਹਾਰਾਂ ਬਦਲ ਜਾਂਦੇ,
ਕਈ ਵਾਂਗ ਰੁੱਖਾਂ ਦੇ ਖੜੇ ਰਹਿੰਦੇ |
ਖੁਦ ਹਰ ਜਾਂਦੇ-ਖੁਦ ਹਰ ਜਾਂਦੇ,
ਰਿਸ਼ਤੇ ਲਈ ਹਰ ਥਾਂ ਅੜੇ ਰਹਿੰਦੇ |
ਮੁਸ਼ਕਿਲ ਦੇ ਵੱਲ ਮੂੰਹ ਕਰਕੇ,
ਹਰਜਾਨੇ ਭਰਦਾ ਦੇਖਿਆ ਕੋਈ-ਕੋਈ |
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਕਈ ਤਾਅ ਰਿਸ਼ਤੇ ਨੂੰ ਲੱਗਣ ਦੇਵਣ ਨਾ,
ਤੇ ਖੁਦ ਉੱਤੇ ਕਸ਼ਟ ਸਹਾਰ ਲੈਂਦੇ |
ਢਹਿ-ਢਹਿ ਕੇ ਵੀ ਉਹ ਢਹਿੰਦੇ ਨਹੀਂ,
ਏਨਾਂ ਖੁਦ ਨੂੰ ਓ ਉਸਾਰ ਲੈਂਦੇ |
ਰਿਸ਼ਤੇ ਨੂੰ ਜਿਉਂਦਿਆਂ ਰੱਖਣ ਲਈ,
ਮੈਂ ਮਰਦਾ ਵੇਖਿਆ ਕੋਈ-ਕੋਈ|
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਹੁੰਦੇ ਨੇ ਕਈ ਕੋਲ ਹੋ ਕੇ ਵੀ ਓਪਰੇ,
ਤੇ ਕਈ ਦੂਰ ਹੋ ਕੇ ਵੀ ਆਪਣੇ |
ਕਈਆਂ ਨੂੰ ਰੱਬ ਸਿਦਕ ਹਲੀਮੀ ਦੇਵੇ,
ਓ ਹੋਵਣ ਮਸ਼ਹੂਰ ਹੋ ਕੇ ਵੀ ਆਪਣੇ |
ਰਿਸ਼ਤੇ ਦੇ ਇੱਕ ਤੁਣਕੇ ਤੋਂ ਵੀ,
ਮੈਂ ਡਰਦਾ ਵੇਖਿਆ ਕੋਈ-ਕੋਈ|
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |
ਜੋ ਘਾਟੇ-ਵਾਧੇ ਜਰ ਜਾਂਦਾ ਉਹ,
ਨਿਭਣ-ਨਿਭਾਉਣ ਚ ਆਉਂਦਾ ਏ |
ਜੋ ਦਿਲ ਜਜਬਾਤੋਂ ਨਾਲ ਜੁੜੇ ਰਜਨੀ,
ਉਹ ਦੁੱਖ ਵੰਡਾਉਣ ਚ ਆਉਂਦਾ ਏ |
ਭਾਵਨਾਵਾਂ ਦੇ ਝਨਾ ਅੰਦਰ ਮੈਂ,
ਖਰਦਾ ਵੇਖਿਆ ਕੋਈ-ਕੋਈ |
ਇਸ ਜੱਗ ਦੇ ਗਹਿਰੇ ਖੂਹ ਅੰਦਰ,
ਮੈਂ ਤਰਦਾ ਦੇਖਿਆ ਕੋਈ-ਕੋਈ |