4.2 C
United Kingdom
Saturday, March 7, 2026

More

    ਸ਼ਹਿਰ ਤੇਰੇ ਨੂੰ ਜਾਵਾਂ

    ਦੁੱਖਭੰਜਨ ਰੰਧਾਵਾ
    0351920036369
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |
    ਤੈਨੂੰ ਖਬਰ ਸਾਰ ਨਾ ਹੋਵੇ,
    ਤੇ ਤੈਨੂੰ ਸੂਹਾਂ ਦੇਣ ਹਵਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਮੈ ਉਹ ਪਰਿੰਦਾ ਜਿਸ ਦੇ ਹੰਝੂ,
    ਸਭ ਮਿੱਟੀ ਮੁੱਲ ਪੈ ਗਏ |
    ਮੇਰੇ ਵਰਗੇ ਬੀਆਬਾਨ ਬੱਸ,
    ਭਟਕਣ ਜੋਗੇ ਹੀ ਰਹਿ ਗਏ |
    ਬੱਦਲਾਂ ਵਾਂਗੂ ਨੈਣਾਂ ਦੇ ਵਿੱਚ,
    ਹੰਝੂ ਆ ਬਣਨ ਘਟਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਚਾਅ ਮੇਰੇ ਇਉਂ ਹੋਏ ਜੀਂਕਣ,
    ਟੁੱਟੀਆਂ ਤਾਨਪੁਰੇ ਦੀਆਂ ਤਾਰਾਂ |
    ਕਦਮ ਮੇਰੇ ਕਿਉ ਡਗਮਗ ਡੋਲੇ,
    ਹੁਣ ਦੱਸੋ ਕਿੱਥੇ ਪੈਰ ਪਸਾਰਾਂ |
    ਆਪਣੀ ਕੁੰਢੀ ਹੋਈ ਆਸ ਨੂੰ,
    ਮੈਂ ਕਿੱਥੋਂ ਜਾ ਚੰਡਵਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਮੈਂ ਆਪਣਾ ਮਨ ਭਾਰਾ ਰੱਖਕੇ,
    ਤੈਨੂੰ ਹੌਲਿਆਂ ਕੀਤਾ ਏ |
    ਰੋਇਆ ਭੁੱਬਾਂ ਮਾਰ-ਮਾਰ ਕੇ,
    ਫੱਟ ਦਿਲ ਦਾ ਇਉਂ ਸੀਤਾ ਏ |
    ਖਾਰ ਮੇਰੇ ਨਾਲ ਵੈਰ ਕੱਢਦੇ,
    ਜੇ ਭੋਰਾ ਵੀ ਹੱਸ ਪਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਮੇਰੇ ਨਾਲ ਹੀ ਕਿਹੜੀ ਗੱਲੋ,
    ਦੱਸ ਰੁੱਸੀ ਰਹੇ ਤਕਦੀਰ |
    ਮੇਰੇ ਡਰ ਦੀ ਹੀ ਕਿਉ ਮੈਨੂੰ,
    ਵੱਡ-ਵੱਡ ਸੁੱਟਦੀ ਤਕਦੀਰ |
    ਤੇਰੀ ਜਿੱਤ ਨੂੰ ਵੇਖਣ ਦੇ,
    ਲਈ ਖੁਦ ਨੂੰ ਮੈਂ ਸਦਾ ਹਰਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਆਦਿ ਜੁਗਾਦ ਤੋਂ ਚਲਦਾ ਆਇਐ,
    ਇਹ ਤੇਰਾ ਮੇਰਾ ਰਿਸ਼ਤਾ |
    ਆਦਿ ਜੁਗਾਦ ਤੋਂ ਪਲਦਾ ਆਇਐ,
    ਇਹ ਤੇਰਾ ਮੇਰਾ ਰਿਸ਼ਤਾ |
    ਤੈਨੂੰ ਤਾਂ ਹੀ ਆਪਣੀ ਰੂਹ ਦੀ,
    ਨਿੱਤ ਹਿੱਸੇਦਾਰ ਸਦਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    ਹੁਣ ਤਾਂ ਜਦ ਤੱਕ ਦਮ ਨਈਂ ਜਾਂਦੇ,
    ਨੀ ਦੁੱਖਭੰਜਨ ਹੈ ਤੇਰਾ |
    ਹੁਣ ਤਾਂ ਜਦ ਤੱਕ ਕੰਮ ਨਈਂ ਜਾਂਦੇ,
    ਨੀ ਦੁੱਖਭੰਜਨ ਹੈ ਤੇਰਾ |
    ਭੁੱਲਣ ਵਾਲੀ ਚੀਜ ਨਹੀ ਤੂੰ,
    ਕਿੱਦਾਂ ਦੱਸ ਭੁਲਾਵਾਂ |
    ਨੀ ਉਹ ਦਿਨ ਆਵੇ ਜਿਸ ਦਿਨ,
    ਮੈਂ ਸ਼ਹਿਰ ਤੇਰੇ ਨੂੰ ਜਾਵਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!