ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਵਿੱਚ ਕੋਰੋਨਾਂ ਵਾਇਰਸ ਨੇ ਉਸਾਰੀ ਅਧੀਨ ਇਮਾਰਤ ਦੇ ਲੱਗਭਗ 18 ਕਾਮਿਆਂ ‘ਤੇ ਹਮਲਾ ਕੀਤਾ ਹੈ, ਜਿਸਦੀ ਵਜ੍ਹਾ ਨਾਲ ਇਸ ਵਿਸ਼ਾਲ ਬਿਲਡਿੰਗ ਸਾਈਟ ਤੇ ਕੰਮ ਨੂੰ ਬੰਦ ਕਰਨਾ ਪਿਆ ਹੈ। ਬੀ ਏ ਐਮ ਗਰੁੱਪ ਦੁਆਰਾ ਸੁਰੱਖਿਆ ਕਾਰਨਾਂ ਕਰਕੇ ਸਾਰੇ ਸਟਾਫ ਨੂੰ ਘਰ ਭੇਜਿਆ ਗਿਆ ਹੈ। ਇਸ ਐਟਲਾਂਟਿਕ ਸਕੁਆਇਰ ਪ੍ਰੋਜੈਕਟ ਦੇ ਇੱਕ ਬੁਲਾਰੇ ਅਨੁਸਾਰ ਗਲਾਸਗੋ ਵਿੱਚ ਕਰਮਚਾਰੀਆਂ ਵਿਚਕਾਰ ਕੋਰੋਨਾਂ ਵਾਇਰਸ ਦੇ ਸਕਾਰਾਤਮਕ ਮਾਮਲਿਆਂ ਵਿੱਚ ਹੋਏ ਵਾਧੇ ਨਾਲ ਅਸਥਾਈ ਤੌਰ’ ਤੇ ਸਾਈਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਪਿਛਲੇ ਹਫਤੇ ਤੋਂ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਦੇ ਬਾਅਦ ਕਰਮਚਾਰੀ ਪਬਲਿਕ ਹੈਲਥ ਸਕਾਟਲੈਂਡ ਦੇ ਨਾਲ ਮਿਲ ਕੇ ਸਾਵਧਾਨੀਆਂ ਦੀ ਵਰਤੋਂ ਕਰ ਰਹੇ ਹਨ।