ਰਜਨੀ ਵਾਲੀਆ
ਹਰ ਇਨਸਾਨ ਦਾ,
ਆਪੋ-ਆਪਣਾ,
ਕਿਰਦਾਰ ਹੁੰਦਾ ਏ |
ਕਿਰਦਾਰ ਨੂੰ ਵੇਖਕੇ ਹੀ,
ਬੰਦੇ ਦਾ ਅਸਤਿਕਾਰ ਤੇ,
ਸਤਿਕਾਰ ਹੁੰਦਾ ਏ |
ਆਤਮ ਵਿਸ਼ਵਾਸ ਹੋਣਾ,
ਬਹੁਤ ਜਰੂਰੀ ਹੈ |
ਆਤਮ ਵਿਸ਼ਵਾਸ ਵਾਲੇ,
ਬੰਦੇ ਦਾ ਹੀ ਬੇੜਾ,
ਪਾਰ ਹੁੰਦਾ ਹੈ |
ਅਸਲੀ ਚੀਜ਼ ਨੂੰ ਤਾਂ,
ਮਸ਼ਹੂਰੀ ਦੀ ਲੋੜ,
ਨਹੀਂ ਪੈਂਦੀ |
ਨਕਲੀ ਚੀਜ਼ ਦਾ ਹੀ,
ਵੱਧ ਤੋਂ ਵੱਧ,
ਪ੍ਰਚਾਰ ਹੁੰਦਾ ਹੈ |
ਬੋਲ ਮਾੜਾ ਕਿਸੇ ਨੂੰ ਵੀ,
ਕਹੀਏ ਨਾ ਮੂੰਹੋਂ |
ਬੋਲ ਦਾ ਤਾਂ ਫੱਟ ਵਾਂਗੂ,
ਤਲਵਾਰ ਹੁੰਦਾ ਹੈ |
ਉਸ ਨੂੰ ਕਿਸੇ ਦੀ,
ਚੰਗਿਆਈ ਨਜਰੀਂ ਪੈਂਦੀ ਨਾ,
ਜਿਸ ਦੇ ਮੋਢੇ ਚੜਿਆ,
ਹੰਕਾਰ ਹੁੰਦਾ ਹੈ |
ਉਥੋਂ ਪਾਸਾ ਵੱਟਣਾ ਚੰਗਾ,
ਹੁੰਦਾ ਏ ਜਿੱਥੇ,
ਗੱਲ-ਗੱਲ ਤੇ ਤਿਰਸਕਾਰ,
ਹੁੰਦਾ ਹੈ |
ਰਾਹੀ ਕੋਈ ਵੀ,
ਆਉਂਦਾ- ਜਾਂਦਾ ਤੋੜ ਨਾ ਸੁੱਟੇ,
ਸੁਰੱਖਿਆ ਦੇ ਲਈ ਫੁੱਲ,
ਦੇ ਨਾਲ ਲੱਗਾ ਖਾਰ ਹੁੰਦਾ ਹੈ |
ਜੋ ਦਿਲ ਦੇ ਨਜ਼ਦੀਕ ਹੋਵੇ,
ਉਸ ਤੋਂ ਦੂਰੀ ਨਾ ਰੱਖੀਏ |
ਜੇ ਦੂਰੀ ਰੱਖੀ ਤਾਂ ਮਨ ਤੇ,
ਭਾਰ ਹੁੰਦਾ ਹੈ |
ਜੋ ਖਰੇ ਸੋਨੇ ਦਾ ਸੌਦਾ,
ਬਿਨਾ ਮਿਲਾਵਟ ਕਰਦਾ ਏ |
ਉਹੀ ਰੱਬ ਦਾ ਬੰਦਾ,
ਸੱੱਚਾ ਸੁਨਿਆਰ ਹੁੰਦਾ ਏ |
ਰਜਨੀ,
ਬੰਦਾ ਜੋ ਖੁਦ ਨੂੰ ਰੱਬ ,
ਕਵਾਉਂਦਾ ਏ,
ਕੁਝ ਗਲਤੀਆਂ ਹੋਵਣ,
ਮੁਆਫ ਵੀ ਕਰਦਾ ਨਹੀ ਕਦੇ,
ਜੋ ਕਰਤਾਰ ਹੁੰਦਾ ਏ |
ਹਰ ਇਨਸਾਨ ਦਾ,
ਆਪੋ-ਆਪਣਾ,
ਕਿਰਦਾਰ ਹੁੰਦਾ ਏ |
ਕਿਰਦਾਰ ਨੂੰ ਵੇਖਕੇ ਹੀ,
ਬੰਦੇ ਦਾ ਅਸਤਿਕਾਰ ਤੇ,
ਸਤਿਕਾਰ ਹੁੰਦਾ ਏ |