ਕੇ.ਐਸ. ਗਰੁੱਪ ਦੀਆਂ ਕੋਸ਼ਿਸ਼ਾਂ ਸਦਕਾ ਕਲੱਬ ਬਣਿਆ ਹਰਿਆ-ਭਰਿਆ-ਐਸ.ਡੀ.ਐਮ ਪਾਂਥੇ
ਮਾਲੇਰਕੋਟਲਾ, 26 ਨਵੰਬਰ (ਥਿੰਦ)-ਸਥਾਨਕ ਮਾਲੇਰਕੋਟਲਾ ਕਲੱਬ ਵਿਚ ਅੱਜ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਕਮ—ਚੇਅਰਮੈਨ, ਮਾਲੇਰਕੋਟਲਾ ਕਲੱਬ ਨੇ ਹੱਟਸ ਦਾ ਉਦਘਾਟਨ ਕਰਕੇ ਇਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ।ਇਸ ਸਬੰਧੀ ਕਰਵਾਏ ਸੰਖੇਪ ਸਮਾਗਮ ਨੂੰ ਸੰਬੋੋਧਨ ਕਰਦਿਆਂ ਸ੍ਰੀ ਪਾਂਥੇ ਨੇ ਕਿਹਾ ਕਿ ਮਾਲੇਰਕੋਟਲਾ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਕਲੱਬ ਦੀ ਨੁਹਾਰ ਬਦਲਣ ਦੀਆਂ ਕੋਸਿ਼ਸ਼ਾਂ ਜਾਰੀ ਹਨ ਅਤੇ ਇਹ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੀਆਂ।ਉਨ੍ਹਾਂ ਕਿਹਾ ਕਿ ਕਲੱਬ ਦੇ ਜਨਰਲ ਸਕੱਤਰ ਸ੍ਰੀ ਮਨੋੋਜ਼ ਉਪਲ, ਜੁਆਇੰਟ ਸਕੱਤਰ ਸ੍ਰੀ ਨਵਲ ਚੌੌਧਰੀ, ਖ਼ਜ਼ਾਨਚੀ ਸ੍ਰੀ ਪ੍ਰੇਮ ਸਾਗਰ ਕਿੰਗਰ ਅਤੇ ਬਾਕੀ ਮੈਂਬਰਾਂ ਦੀਆਂ ਕੋਸਿ਼ਸ਼ਾਂ ਸਦਕਾ ਅੱਜ ਮਾਲੇਰਕੋਟਲਾ ਕਲੱਬ ਦੀ ਨੁਹਾਰ ਬਦਲਣੀ ਸੰਭਵ ਹੋੋ ਸਕੀ ਹੈ।ਸ੍ਰੀ ਪਾਂਥੇ ਨੇ ਇਸ ਮੌੌਕੇ ਕਲੱਬ ਨੂੰ ਹਰਾ ਭਰਾ ਬਣਾਉਣ ਲਈ ਕੇ.ਐਸ. ਗਰੁੱਪ ਦੇ ਮੁਖੀ ਪੰਜਾਬ ਦੇ ਵਾਤਾਵਰਨ ਪਰੇਮੀ ਤੇ ਉਘੇ ਸਮਾਜਸੇਵੀ ਸ੍ਰੀ ਇੰਦਰਜੀਤ ਸਿੰਘ ਮੁੰਡੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਇੰਦਰਜੀਤ ਸਿੰਘ ਦੀਆਂ ਅਣਥੱਕ ਕੋਸਿ਼ਸ਼ਾਂ ਸਦਕਾ ਹੀ ਕਲੱਬ ਵਿਚ ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ।ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਸ੍ਰੀ ਮਨੋੋਜ਼ ਉਪਲ, ਜਨਰਲ ਸਕੱਤਰ, ਸ੍ਰੀ ਨਵਲ ਚੌੌਧਰੀ, ਜੁਆਇੰਟ ਸਕੱਤਰ, ਸ੍ਰੀ ਭਗਵੰਤ ਰਾਏ ਜਿੰਦਲ, ਵਾਇਸ ਪ੍ਰਧਾਨ, ਪ੍ਰੇਮ ਸਾਗਰ ਕਿੰਗਰ, ਖ਼ਜ਼ਾਨਚੀ, ਇੰਦਰਜੀਤ ਸਿੰਘ, ਕਮਲ ਮੋੋਦੀ, ਰਣਜੀਤ ਸ਼ਰਮਾ, ਰਾਜੇਸ਼ ਸ਼ਰਮਾ, ਡਾ: ਬਲਵਿੰਦਰ ਸਿੰਘ ਵਿਰਦੀ, ਸੰਜੀਵ ਸੂਦ, ਡਾ: ਸੰਜੀਵ ਮਲਹੋੋਤਰਾ, ਸੰਜੇ ਮੋਦੀ, ਜੀਤ ਗੋਗੀਆ, ਐਡਵੋੋਕੇਟ ਸੰਜੇ ਰਿਖੀ, ਰਾਕੇਸ਼ ਸਿੰਗਲਾ, ਡਾ: ਐਮ. ਸ਼ਬੀਰ, ਪ੍ਰੇਮ ਜੈਨ, ਅਰੁਣ ਜੈਨ, ਨਰੇਸ਼ ਸਿੰਗਲਾ, ਅਮਨ ਗੁਪਤਾ, ਪ੍ਰੇਮ ਸਿੰਗਲਾ ਆਦਿ ਵੀ ਮੌੌਜੂਦ ਸਨ।