ਮਲੇਰਕੋਟਲਾ, 26 ਨਵੰਬਰ (ਥਿੰਦ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਇਕ ਜੱਥਾ ਪਿੰਡ ਹਥੋਆ ਤੋਂ ਉਘੇ ਨੌਜਵਾਨ ਕਿਸਾਨ ਆਗੂ ਮਨਿੰਦਰਜੀਤ ਸਿੰਘ ਰਾਜੀ ਹਥੋਆ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ । ਇਸ ਮੌਕੇ ਗੋਲਡੀ ਹਥੋਆ, ਨੰਬਰਦਾਰ ਬੂਟਾ ਸਿੰਘ, ਸਤਵੀਰ ਸਿੰਘ, ਸੁਖਵਿੰਦਰ ਸਿੰਘ, ਹਰਪਰੀਤ ਸਿੰਘ, ਮਾਘ ਸਿੰਘ, ਜਗਵਿੰਦਰ ਸਿੰਘ ਹਥੋਆ ਆਦਿ ਕਿਸਾਨ ਆਗੂ ਹਾਜਰ ਸਨ।