7.5 C
United Kingdom
Sunday, March 8, 2026

More

    ਕੈਲੀਫੋਰਨੀਆਂ ‘ਚ ਸਿਸਟਮ ਦੀ ਕੁਤਾਹੀ, 20 ਹਜ਼ਾਰ ਕੈਦੀਆਂ ਨੂੰ ਦਿੱਤਾ ਬੇਰੁਜ਼ਗਾਰੀ ਭੱਤਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ 2020

    ਕੈਲੀਫੋਰਨੀਆਂ ‘ਚ ਬੇਰੁਜ਼ਗਾਰੀ ਭੱਤੇ ਦੇ ਭੁਗਤਾਨ ਕਰਨ ਵਿੱਚ ਸਿਸਟਮ ਦੀ ਨਿਰਾਸ਼ਾਜਨਕ ਅਤੇ ਕੁਤਾਹੀ ਭਰੀ ਕਾਰਗੁਜ਼ਾਰੀ ਸਾਹਮਣੇ ਆਈ ਹੈ ,ਜਿਸ ਵਿੱਚ ਰਾਜ ਨੇ ਘੱਟੋ ਘੱਟ 20,000 ਕੈਦੀਆਂ ਲਈ 140 ਮਿਲੀਅਨ ਡਾਲਰ ਤੋਂ ਵੱਧ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਸਥਾਨਕ ਅਤੇ ਫੈਡਰਲ ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ ਇੱਕ ਅਜਿਹੀ ਯੋਜਨਾ ਦਾ ਵੇਰਵਾ ਦਿੱਤਾ ਜਿਸਦੇ ਸਿੱਟੇ ਵਜੋਂ ਸਕਾਟ ਪੀਟਰਸਨ ਅਤੇ ਹੋਰ ਦੋਸ਼ੀ ਕਾਤਲਾਂ ਦੇ ਨਾਮ ਵੀ ਭੱਤੇ ਵਿੱਚ ਸ਼ਾਮਿਲ ਕੀਤੇ ਗਏ ਹਨ। ਸੈਕਰਾਮੈਂਟੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਐਨ ਮੈਰੀ ਸ਼ੂਬਰਟ ਦੇ ਅਨੁਸਾਰ ਮਾਰਚ ਤੋਂ ਅਗਸਤ ਤੱਕ ਕੈਲੀਫੋਰਨੀਆਂ ਦੇ ਰੁਜ਼ਗਾਰ ਵਿਕਾਸ ਵਿਭਾਗ ਵਿੱਚ ਦਾਇਰ ਕੀਤੇ ਦਾਅਵਿਆਂ ਵਿੱਚ 35,000 ਤੋਂ ਵੱਧ ਕੈਦੀਆਂ ਦੇ ਨਾਮ ਸਨ ਜਿਹਨਾਂ ਵਿੱਚੋਂ 20,000 ਤੋਂ ਵੱਧ ਭੁਗਤਾਨ ਕੀਤੇ ਜਾ ਰਹੇ ਹਨ। ਮੌਤ ਦੀ ਸਜ਼ਾ ਪਾਉਣ ਵਾਲੇ 133 ਕੈਦੀਆਂ ਲਈ ਘੱਟੋ ਘੱਟ 158 ਦਾਅਵੇ ਦਾਇਰ ਕੀਤੇ ਗਏ ਸਨ ਜਿਸਦੇ ਨਤੀਜੇ ਵਜੋਂ 420,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ। ਇਹਨਾਂ ਕੈਦੀਆਂ ਵਿੱਚ ਬਲਾਤਕਾਰ ,ਬੱਚਿਆਂ ਨਾਲ ਛੇੜਛਾੜ, ਮਨੁੱਖੀ ਤਸਕਰੀ ਅਤੇ ਰਾਜ ਦੀਆਂ ਜੇਲ੍ਹਾਂ ਵਿੱਚ ਹੋਰ ਹਿੰਸਕ ਅਪਰਾਧੀ ਸ਼ਾਮਿਲ ਹਨ। ਇਸ ਸੂਚੀ ਵਿਚ ਪੀਟਰਸਨ ਵੀ ਸ਼ਾਮਲ ਹੈ, ਜਿਸ ਨੂੰ ਆਪਣੀ ਗਰਭਵਤੀ ਪਤਨੀ ਦੀ ਹੱਤਿਆ ਦੇ ਦੋਸ਼ੀ ਹੋਣ ਦੇ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਸ ਕੈਲੀਫੋਰਨੀਆਂ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਪੀਟਰਸਨ ਦੀ ਮੌਤ ਦੀ ਸਜ਼ਾ ਨੂੰ ਪਲਟਾ ਕੇ ਹੇਠਲੀ ਅਦਾਲਤ ਨੂੰ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਮਾਮਲੇ ਵਿੱਚ ਪੀਟਰਸਨ ਦੇ ਵਕੀਲ, ਪੈਟ ਹੈਰਿਸ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀਟਰਸਨ ਨੂੰ ਰਾਜ ਤੋਂ ਬੇਰੁਜ਼ਗਾਰੀ ਸਹਾਇਤਾ ਮਿਲੀ ਹੈ। ਇਸ ਭੱਤੇ ਨੂੰ ਪ੍ਰਾਪਤ ਕਰਨ ਲਈ ਕੁਝ ਮਾਮਲਿਆਂ ਵਿੱਚ, ਕੈਦੀਆਂ ਨੇ ਆਪਣੇ ਅਸਲ ਨਾਮ ਦੀ ਵਰਤੋਂ ਕੀਤੀ ਜਦਕਿ ਕਈ ਹੋਰਾਂ ਵਿੱਚ, ਉਨ੍ਹਾਂ ਨੇ ਜਾਅਲੀ ਨਾਮ ਅਤੇ ਇੱਥੋਂ ਤੱਕ ਕਿ ਜਾਅਲੀ ਸੋਸ਼ਲ ਸਿਕਿਓਰਿਟੀ ਨੰਬਰ ਵੀ ਵਰਤੇ ਸਨ।ਸਰਕਾਰੀ ਵਕੀਲਾਂ ਨੇ ਇਸ ਮਾਮਲੇ ‘ਚ ਰੁਜ਼ਗਾਰ ਵਿਕਾਸ ਵਿਭਾਗ ਨੂੰ ਦੋਸ਼ੀ ਠਹਿਰਾਇਆ, ਜੋ ਕਿ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 16.4 ਮਿਲੀਅਨ ਤੋਂ ਵੱਧ ਲਾਭ ਦੇ ਦਾਅਵਿਆਂ ਨਾਲ ਨਾਲ ਨਜਿੱਠ ਰਹੇ ਹਨ।ਸੂਬੇ ਦੇ ਗਵਰਨਰ ਨਿਊਸਮ ਨੇ ਐਮਰਜੈਂਸੀ ਸੇਵਾਵਾਂ ਦੇ ਦਫਤਰ ਨੂੰ ਇਸ ਕੇਸ ਵਿੱਚ ਵਕੀਲਾਂ ਨੂੰ ਜਾਂਚ ਵਿੱਚ ਸਹਾਇਤਾ ਲਈ ਇੱਕ ਟਾਸਕ ਫੋਰਸ ਸਥਾਪਤ ਕਰਨ ਆਦੇਸ਼ ਦਿੱਤਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!