3.5 C
United Kingdom
Sunday, March 8, 2026

More

    ਫਰਿਜ਼ਨੋ ‘ਚ ਗੋਲੀ ਲੱਗਣ ਨਾਲ 12 ਸਾਲਾਂ ਬੱਚਾ ਹੋਇਆ ਜਖਮੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ 2020

    ਫਰਿਜ਼ਨੋ ਵਿੱਚ ਨਾਬਾਲਗ ਬੱਚਿਆਂ ਦੇ ਦੋ ਸਮੂਹਾਂ ਵਿਚਕਾਰ ਗੋਲੀ ਚੱਲਣ ਨਾਲ ਇੱਕ ਬਾਰਾਂ ਸਾਲਾਂ ਬੱਚਾ ਜਖਮੀ ਹੋਇਆ ਹੈ। ਅਧਿਕਾਰੀਆਂ ਅਨੁਸਾਰ ਫਰਿਜ਼ਨੋ ਪੁਲਿਸ ਮੰਗਲਵਾਰ ਸ਼ਾਮ ਨੂੰ ਹੋਈ ਇੱਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਹਾਈਵੇਅ 99 ਦੇ ਪੱਛਮ ਵਿੱਚ ਇੱਕ ਲੜਾਈ ਦੌਰਾਨ ਇੱਕ 12 ਸਾਲਾ ਲੜਕਾ ਜ਼ਖਮੀ ਹੋਇਆ ਸੀ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜੋਰਨ ਬੇਕਫੋਰਡ ਦੇ ਅਨੁਸਾਰ ਅਧਿਕਾਰੀ ਸੂਚਨਾ ਮਿਲਣ ‘ਤੇ ਸਵੇਰੇ ਲਗਭਗ 6:15 ਵਜੇ ਨੌਰਥ ਮਾਰਕਸ ਅਤੇ ਵੈਸਟ ਮੈਕਕਿਨਲੇ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਪਹੁੰਚੇ ਜਿੱਥੇ ਇਸ ਲੜਕੇ ਨੂੰ ਗੋਲੀ ਲੱਗਣ ਨਾਲ ਜਖਮੀ ਪਾਇਆ ਗਿਆ। ਪੀੜਿਤ ਬੱਚੇ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਗਈ ਹੈ।ਬੇਕਫੋਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਲਿਗਾਂ ਦੇ ਦੋ ਸਮੂਹਾਂ ਵਿੱਚ ਕਿਸੇ ਗੱਲੋਂ ਹੋਈ ਲੜਾਈ ਦੌਰਾਨ ਗੋਲੀ ਚਲਾਉਣ ਨਾਲ ਇਹ ਹਾਦਸਾ ਵਾਪਰਿਆ ਹੈ।ਨਾਬਾਲਗ ਬੱਚਿਆਂ ਕੋਲ ਬੰਦੂਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਅਧਿਕਾਰੀ ਇਸਦੀ ਜਾਂਚ ਦੌਰਾਨ ਗਵਾਹਾਂ ਦੀ ਇੰਟਰਵਿਊ ਦੇ ਨਾਲ ਕੈਮਰਾ ਫੁਟੇਜ ਦੀ ਵੀ ਭਾਲ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!