19.4 C
United Kingdom
Wednesday, June 24, 2026

More

    ਸੈਨ ਡਿਏਗੋ ‘ਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਬਾਰੂਦ ਜ਼ਬਤ, 3 ਵਿਅਕਤੀ ਹੋਏ ਗ੍ਰਿਫਤਾਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ 2020

    ਸੰਯੁਕਤ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਤਿੰਨ ਵਿਅਕਤੀਆਂ ਨੂੰ ਮਾਫੀਆ ਗਰੁੱਪ “ਸਿਨਾਲੋਆ ਕਾਰਟੈਲ” ਲਈ ਭਾਰੀ ਮਾਤਰਾ ਵਿਚ ਨਾਜਾਇਜ਼ ਨਸ਼ੇ ਅਤੇ ਬਾਰੂਦ ਦੀ ਸਮੱਗਲਿੰਗ ਦੱਖਣੀ ਕੈਲੀਫੋਰਨੀਆਂ ਵਿੱਚ ਕਰਨ ਲਈ ਗ੍ਰਿਫਤਾਰ ਕੀਤਾ ਹੈ।ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਲਈ ਯੂਐਸ ਦੇ ਅਟਾਰਨੀ ਰੌਬਰਟ ਬ੍ਰੈਵਰ ਅਨੁਸਾਰ ਦੋਸ਼ੀਆਂ ਕੋਲੋਂ 3.5 ਮਿਲੀਅਨ ਡਾਲਰ ਦੀ ਨਕਦੀ, ਕੋਕੀਨ, ਫੈਂਟਨੈਲ ਅਤੇ ਅਸਲਾ ਆਦਿ ਬਰਾਮਦ ਕੀਤਾ ਗਿਆ ਹੈ।ਡੀ ਈ ਏ ਦੇ ਸਪੈਸ਼ਲ ਏਜੰਟ ਚਾਰਜ ਜੌਨ ਡਬਲਯੂ ਕੈਲਰੀ ਨੇ ਇਸ ਕਾਰਵਾਈ ਨੂੰ ਸੈਨ ਡੀਏਗੋ ਵਿਚ ਕੰਮ ਕਰ ਰਹੇ ਮੈਕਸੀਕਨ ਕਾਰਟੇਲਜ਼ ਦੀ ਹਾਰ ਦੱਸਿਆ ਹੈ ਜਿਸ ਨਾਲ ਅਮਰੀਕਾ ਵਿੱਚ ਵੱਡਾ ਖਤਰਾ ਟਲ ਗਿਆ ਹੈ। ਇਹ ਤਿੰਨ ਵਿਅਕਤੀ, ਜਿਨ੍ਹਾਂ ਵਿਚੋਂ ਦੋ ਮੈਕਸੀਕੋ ਦੇ ਟਿਜੁਆਨਾ ਅਤੇ ਇੱਕ ਕੈਲੀਫੋਰਨੀਆਂ ਦੇ ਚੁਲਾਵਿਸਟਾ ਨਾਲ ਸੰਬੰਧਿਤ ਹਨ ਨੂੰ ਮੰਗਲਵਾਰ ਦੇ ਦਿਨ ਕੈਲੀਫੋਰਨੀਆਂ ਦੀ ਸੰਘੀ ਅਦਾਲਤ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਸੰਯੁਕਤ ਰਾਜ ਦੇ ਅਟਾਰਨੀ ਅਨੁਸਾਰ ਉਨ੍ਹਾਂ ਨੂੰ ਸੈਨ ਡਿਏਗੋ ਜੇਲ੍ਹ ਤੋਂ ਸੰਯੁਕਤ ਰਾਜ ਦੀ ਫੈਡਰਲ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਫਿਰ ਕੈਲੀਫੋਰਨੀਆਂ ਦੇ ਜੱਜ ਕੋਲ ਪੇਸ਼ ਕੀਤੇ ਜਾਣਗੇ। ਯੂ ਐਸ ਦੇ ਅਟਾਰਨੀ ਅਨੁਸਾਰ ਮੰਗਲਵਾਰ ਨੂੰ ਐਲਾਨੀਆਂ ਗਈਆਂ ਇਹ ਗ੍ਰਿਫਤਾਰੀਆਂ ਪੰਜ ਸਾਲ ਦੀ ਜਾਂਚ ਦਾ ਹਿੱਸਾ ਹਨ ਜਿਸ ਨਾਲ “ਸਿਨਾਲੋਆ ਕਾਰਟੈਲ ਦੇ ਵਿਸ਼ਵਵਿਆਪੀ ਕਾਰਜਾਂ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!