ਹਸਪਤਾਲ ’ਚ ਪੁੱਜੇ ਸਾਰੇ ਲੋਕਾਂ ਮਾਸਕ ਵੰਡੇ
ਮਾਨਸਾ (ਕਰਨ ਸਿੰਘ)
ਕਸਬਾ ਭੀਖੀ ਦੇ ਡੇਰਾ ਸੱਚਾ ਸੌਦਾ ਸਰਸਾ ਦੀ ਸੰਸਥਾਂ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਸਥਾਨਕ ਵਿੰਗ ਵੱਲੋਂ ਸਰਕਾਰੀ ਹੈਲਥ ਸੈਂਟਰ ਭੀਖੀ ਦੇ ਸੱਤ ਡਾਕਟਰਾਂ ਅਤੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਪੀਪੀਈ ਕਿਟਾਂ ਦਿੱਤੀਆਂ ਗਈਆਂ। ਸੰਸਥਾ ਦੇ ਆਗੂ ਜਗਦੇਵ ਸਿੰਘ ਅਤੇ ਬਲਾਕ ਮੁਖੀ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਆਪਣੀ ਸੰਸਥਾਂ ਰਾਹੀਂ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੁਫਤ ਮਾਸਕ ਬਣਾ ਕੇ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ ਮੁਹਈਆ ਕਰਵਾ ਰਹੇ ਹਨ।
ਡਾ.ਰਵੀਦੀਪ ਸਿੰਘ ਅਤੇ ਹੋਰ ਮੁਲਾਜ਼ਮਾਂ ਕਿਟਾਂ ਵੰਡਣ ਦੀ ਰਸਮ ਦੀ ਥਾਣਾ ਮੁਖੀ ਗੁਰਲਾਲ ਸਿੰਘ ਨੇ ਨਿਭਾਈ ਅਤੇ ਉਹਨਾ ਬੋਲਦਿਆਂ ਕਿਹਾ ਕਿ ਕਰੋਨਾ ਵਰਗੀ ਮਹਾਮਾਰੀ ਤੋਂ ਬਚਣ ਲਈ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ ਅਤੇ ਕਰੋਨਾ ਨੂੰ ਮਾਤ ਦੇਣ ਲਈ ਅੱਗੇ ਆਉਣ, ਇਸ ਦੌਰਾਨ ਉਕਤ ਸੰਸਥਾ ਦਾ ਧੰਨਵਾਦ ਕੀਤਾ। ਸੇਵਾਦਾਰਾਂ ਵੱਲੋਂ ਸੇਵਾ ਨਿਰੰਤਰ ਰੱਖਣ ਲਈ ਅਹਿਦ ਲਿਆ। ਇਸ ਮੌਕੇ ਭੋਲਾ ਸਿੰਘ, ਵਿਜੈ ਕੁਮਾਰ, ਪ੍ਰੀਤ ਸਮਾਓਂ, ਕੇਵਲ ਸਿੰਘ, ਹਰਕੇਸ਼ ਕੇਸਾ, ਚਮਨ ਲਾਲ, ਓਮਰਾਵ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਰਕਾਰੀ ਹੈਲਥ ਸੈਂਟਰ ਭੀਖੀ ’ਚ ਸਮਾਜਸੇਵੀ ਸੰਸਥਾ ਪੀਪੀਈ ਕਿਟਾਂ ਪ੍ਰਾਪਤ ਕਰਦੇ ਹੋਏ ਡਾਕਟਰ।